ਅਵਾਰਾ ਕੁੱਤਿਆਂ ਨੇ ਘਰ ''ਚ ਵੜ ਤਿੰਨ ਬੱਕਰੀਆਂ ਨੂੰ ਬਣਾਇਆ ਨਿਸ਼ਾਨਾ, ਦੋ ਦੀ ਮੌਤ

11/30/2019 5:09:09 PM

ਮੰਡੀ ਲਾਧੂਕਾ (ਸੰਧੂ): ਜਲਾਲਾਬਾਦ ਦੇ ਪਿੰਡ ਹੋਜ ਗੰਧੜ ਵਿੱਚ ਸ਼ਨੀਵਾਰ ਸਵੇਰੇ 4 ਵਜੇ ਅਵਾਰਾ ਕੁੱਤਿਆਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਤਿੰਨ ਬਕਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਘਟਨਾ 'ਚ ਦੋ ਬੱਕਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤੀਜੀ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਗਏ। ਜਾਣਕਾਰੀ ਦਿੰਦੇ ਹੋਏ ਅਮਰੋ ਬਾਈ ਪਤਨੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕੁੱਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ ਅਤੇ ਬਕਰੀਆਂ ਨੂੰ ਵੱਡ ਕੇ ਖਾਣ ਲੱਗੇ, ਜਿਸ ਤਹਿਤ ਉਨ੍ਹਾਂ ਦੀਆਂ ਦੋ ਬੱਕਰੀਆਂ ਜਿੰਨ੍ਹਾਂ 'ਚੋਂ ਇਕ ਬਕਰੀ ਸੂਣ ਵਾਲੀ ਸੀ ਉਹ ਵੀ ਮਰ ਗਈ। ਅਮਰੋ ਬਾਈ ਨੇ ਦੱਸਿਆ ਕਿ ਉਸਦੀਆਂ 6 ਧੀਆਂ ਹਨ ਅਤੇ ਉਸਦਾ ਪਤੀ ਵੀ ਬੀਮਾਰ ਰਹਿੰਦਾ ਹੈ। ਉਸਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਇਸ ਘਟਨਾ ਨਾਲ ਉਨ੍ਹਾਂ ਦਾ ਘੱਟੋ ਤੋਂ ਘੱਟ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਅਮਰੋ ਬਾਈ ਨੇ ਵਿਧਾਇਕ ਰਮਿੰਦਰ ਆਵਲਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਪਾਸੋ ਸਹਾਇਤਾ ਕਰਵਾਈ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜਾਰਾ ਚਲਾ ਸਕੇ।


Shyna

Content Editor

Related News