ਆਵਾਰਾ ਕੁੱਤੇ ਨੇ ਨੋਚਿਆ ਮਾਸੂਮ ਬੱਚੇ ਦਾ ਮੂੰਹ

12/06/2019 4:16:50 PM

ਖੰਨਾ (ਵਿਪਨ) - ਵੱਖ-ਵੱਖ ਇਲਾਕਿਆਂ ਦੀਆਂ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ 'ਚ ਪੰਜਾਬ ਸਰਕਾਰ ਫੇਲ ਸਿੱਧ ਹੋ ਰਹੀ ਹੈ, ਜਿਸ ਕਾਰਨ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿਥੇ ਆਵਾਰਾ ਕੁੱਤੇ ਨੇ ਇਕ ਮਾਸੂਮ ਬੱਚੇ ਦਾ ਮੂੰਹ ਨੋਚ ਲਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜ਼ਖਮੀ ਹਾਲਤ 'ਚ ਉਸ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਰੈਬੀਜ਼ ਦਾ ਟੀਕਾ ਮੌਜੂਦ ਨਹੀਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੀ ਮਾਂ ਨੇ ਕਿਹਾ ਕਿ ਆਵਾਰਾ ਕੁੱਤੇ ਨੇ ਜਦੋਂ ਉਨ੍ਹਾਂ ਦੇ ਬੱਚੇ ਦਾ ਮੂੰਹ ਨੋਚਿਆ ਤਾਂ ਉਹ ਉਸ ਨੂੰ ਮੌਕੇ 'ਤੇ ਸਰਕਾਰੀ ਹਸਪਤਾਲ ਲੈ ਕੇ ਆ ਗਏ। ਹਸਪਤਾਲ ਦੇ ਡਾਕਟਰਾਂ ਨੇ ਰੈਬੀਜ਼ ਦਾ ਟੀਕਾ ਨਾ ਹੋਣ ਕਾਰਨ ਉਸ ਦੇ ਬੱਚੇ ਦੇ ਟੇਟਨਸ ਦਾ ਟੀਕਾ ਲੱਗਾ ਅਤੇ ਦੂਜਾ ਟੀਕਾ ਬਾਹਰ ਤੋਂ ਲਿਆਉਣ ਲਈ ਕਹਿ ਦਿੱਤਾ। ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਨੇ ਰੈਬੀਜ਼ ਦਾ ਟੀਕਾ ਨਾ ਹੋਣ ਕਾਰਨ ਟੇਟਨਸ ਦਾ ਟੀਕਾ ਲਗਾਉਣ ਦੀ ਗੱਲ ਕਹੀ।

rajwinder kaur

This news is Content Editor rajwinder kaur