ਮੋਟਰਸਾਈਕਲ ’ਚ ਵੱਜਿਆ ਆਵਾਰਾ ਪਸ਼ੂ 1 ਨੌਜਵਾਨ ਦੀ ਮੌਤ

12/04/2020 3:02:23 AM

ਜੈਤੋ, (ਜਿੰਦਲ, ਗੁਰਮੀਤਪਾਲ)- ਬੀਤੀ ਰਾਤ ਕਰੀਬ 9.45 ਵਜੇ ਬਠਿੰਡਾ ਰੋਡ ’ਤੇ ਸਥਿਤ ਪਿੰਡ ਆਕਲੀਆਂ ਕਲਾਂ ਵਿਖੇ ਪੈਟਰੋਲ ਪੰਪ ਦੇ ਨਜ਼ਦੀਕ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਗੋਨਿਆਨਾ ਵਿਖੇ ਮਜ਼ਦੂਰੀ (ਪੱਲੇਦਾਰੀ) ਕਰਨ ਉਪਰੰਤ ਆਪਣੇ ਪਿੰਡ ਆਕਲੀਆ ਕਲਾਂ ਨੂੰ ਜਾ ਰਹੇ ਸਨ। ਅਚਾਨਕ ਇਕ ਆਵਾਰਾ ਪਸ਼ੂ ਮੋਟਰਸਾਈਕਲ ਨਾਲ ਟਕਰਾ ਜਾਣ ਕਾਰਣ ਮੋਟਰਸਾਈਕਲ ਸੜਕ ’ਤੇ ਡਿੱਗ ਗਿਆ । ਜਿਸ ਕਾਰਣ ਦੋਨੋਂ ਹੀ ਨੌਜਵਾਨ ਗੰਭੀਰ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਨਵਨੀਤ ਗੋਇਲ, ਪ੍ਰਧਾਨ ਹੈਪੀ ਗੋਇਲ, ਆਗੂ ਅਸ਼ੋਕ ਮਿੱਤਲ ਅਤੇ ਐਂਬੂਲੇਂਸ ਡਰਾਈਵਰ ਮੀਤ ਸਿੰਘ ਮੀਤਾ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖਮੀ ਪਏ ਨੌਜਵਾਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ। ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਣ ’ਤੇ 25 ਸਾਲਾਂ ਨੌਜਵਾਨ ਬਘੇਲ ਸਿੰਘ ਪੁੱਤਰ ਬਾਦਲ ਸਿੰਘ ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਹੋਏ ਦੂਸਰੇ 21 ਸਾਲਾਂ ਨੌਜਵਾਨ ਵਿੱਕੀ ਸਿੰਘ ਦਾ ਹਸਪਤਾਲ ’ਚ ਮੌਜੂਦ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਗਿਆ। ਗੰਭੀਰ ਸਥਿਤੀ ਨੂੰ ਦੇਖਦੇ ਹੋਏ, ਨੌਜਵਾਨ ਵਿੱਕੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਮੌਰਚਰੀ ਵਿਚ ਰੱਖ ਦਿੱਤਾ ਗਿਆ ਹੈ।


Bharat Thapa

Content Editor

Related News