ਖਨੌੜਾ ਦੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਲਿਆ ਪ੍ਰਣ

10/15/2019 5:11:58 PM

ਭਾਦਸੋਂ (ਅਵਤਾਰ)—ਸੂਬਾ ਸਰਕਾਰ ਵੱਲੋਂ ਸੂਬੇ ਨੂੰ ਪ੍ਰਦੂਸ਼ਣ-ਮੁਕਤ ਕਰਨ ਦੇ ਮੰਤਵ ਨਾਲ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਡਿਪਟੀ ਕਮਿਸ਼ਨਰਾਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਪਰਾਲੀ ਨੂੰ ਅੱਗ ਨਾ ਲਾ ਕੇ ਇਸ ਨੂੰ ਮਸ਼ੀਨਾਂ ਰਾਹੀਂ ਖੇਤਾਂ ਵਿਚ ਹੀ ਵਾਹੁਣ ਦੇ ਉਪਰਾਲੇ ਸਬੰਧੀ ਐੱਨ. ਜੀ. ਓ. ਸੀ. ਆਈ. ਆਈ ਫਾਊਂਡੇਸ਼ਨ ਬਿਰਲਾ ਸਾਫਟ ਨੇ ਪਿੰਡ ਖਨੌੜਾ ਦੀ ਕੋਆਰਪੇਟਿਵ ਸੋਸਾਇਟੀ ਨੂੰ 16 ਲੱਖ ਰੁਪਏ ਦੀਆਂ ਮਸ਼ੀਨਾਂ ਭੇਟ ਕੀਤੀਆਂ।

ਖਨੌੜਾ 'ਚ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਖਨੌੜਾ ਅਤੇ ਸਰਪੰਚ ਡਾ. ਗੁਰਦੀਪ ਕੌਰ ਖਨੌੜਾ ਦੀ ਅਗਵਾਈ ਵਿਚ ਕੰਪਨੀ ਦੇ ਜ਼ੋਨਲ ਮੈਨੇਜਰ ਤਾਹਿਰ ਹੁਸੈਨ, ਇਸ਼ਾਨ, ਹਰਮਨ ਸਿੰਘ ਭੋੜੇ, ਜਸਪ੍ਰੀਤ ਸਿੰਘ ਜੱਗੀ ਪੱਧੇਰ ਇੰਚਾਰਜ, ਚਰਨਪ੍ਰੀਤ ਸਿੰਘ ਫਤਿਹਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੈਨੇਜਰ ਤਾਹਿਰ ਹੁਸੈਨ, ਇਸ਼ਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਇਕੋ-ਇਕ ਮੰਤਵ ਪਰਾਲੀ ਨੂੰ ਅੱਗ ਨਾ ਲਾ ਕੇ ਖੇਤਾਂ ਦੀ ਮਿੱਟੀ ਵਿਚ ਹੀ ਮਿਲਾਉਣਾ ਹੈ। ਵੱਡੀ ਗਿਣਤੀ ਵਿਚ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਪ੍ਰਣ ਕੀਤਾ।ਇਸ ਮੌਕੇ ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਸਰਪੰਚ ਨੇਤਰ ਸਿੰਘ ਘੁੰਡਰ, ਹਰਬੰਸ ਸਿੰਘ ਸਰਪੰਚ ਰੈਸਲ, ਲਾਭ ਸਿੰਘ ਨਿਰਵਾਲ, ਰਾਜਵੀਰ ਸਿੰਘ ਖਨੌੜਾ, ਹਰਪ੍ਰੀਤ ਸਿੰਘ ਪੰਧੇਰ ਸੋਸਾਟਿਟੀ ਮੈਂਬਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।


Shyna

Content Editor

Related News