STF ਫਿਰੋਜ਼ਪੁਰ ਪੁਲਸ ਵੱਲੋਂ ਸ਼ਿਸ਼ੂ ਗੈਂਗਸਟਰ ਦੇ ਸਾਥੀ ਅਸਲੇ ਸਮੇਤ ਗ੍ਰਿਫ਼ਤਾਰ

05/04/2022 9:09:56 PM

ਫ਼ਿਰੋਜ਼ਪੁਰ (ਕੁਮਾਰ) ਸਪੈਸ਼ਲ ਟਾਸਕ ਫੋਰਸ (STF) ਫਿਰੋਜ਼ਪੁਰ ਦੀ ਪੁਲਸ ਨੇ ਸਬ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਸ਼ਿਸ਼ੂ ਗੈਂਗ ਦੇ ਮੈਂਬਰ ਡੇਵਿਡ ਉਰਫ ਲਾਡੀ ਸ਼ੂਟਰ ਪੁੱਤਰ ਮਹਿੰਦਰਪਾਲ ਅਤੇ ਲਵਪ੍ਰੀਤ ਸੰਧੂ ਉਰਫ਼ ਅਕਾਸ਼ ਉਰਫ ਕਾਸ਼ੀ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਨੌਰੰਗ ਕੇ ਲੇਲੀਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਤੋਂ 2 ਪਿਸਟਲ ਅਤੇ 3 ਮੈਗਜ਼ੀਨ 12 ਜਿੰਦਾ ਕਾਰਤੂਸ, 60 ਗ੍ਰਾਮ ਹੈਰੋਇਨ, ਇੱਕ ਕੰਪਿਊਟਰਾਈਜ਼ਡ ਕੰਡਾ ਅਤੇ 6 ਲੱਖ 3 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਦਿੱਲੀ ਨੰਬਰ ਦੀ ਇਕ ਸਿਲਵਰ ਕਲਰ ਦੀ ਕਰੂਜ਼ ਕਾਰ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ :-ਡੈਨਮਾਰਕ ਦੀ ਯਾਤਰਾ ਤੋਂ ਬਾਅਦ PM ਮੋਦੀ ਫਰਾਂਸ ਲਈ ਹੋਏ ਰਵਾਨਾ

ਇਹ ਜਾਣਕਾਰੀ ਦਿੰਦੇ ਹੋਏ ਸਰਦਾਰ ਨਿਰਮਲਜੀਤ ਸਿੰਘ ਸਹੋਤਾ ਏ.ਆਈ.ਜੀ. ਅਤੇ ਰਾਜਵੀਰ ਸਿੰਘ ਉਪ ਕਪਤਾਨ ਪੁਲਸ ਐੱਸ.ਟੀ.ਐੱਫ. ਰੇਂਜ ਫਿਰੋਜ਼ਪੁਰ ਨੇ ਦੱਸਿਆ ਕਿ ਫੜੇ ਗਏ ਇਹ ਦੋਵੇਂ ਵਿਅਕਤੀ ਸ਼ਿਸ਼ੂ ਗੈਂਗਸਟਰ ਦੇ ਸਾਥੀ ਹਨ। ਉਨ੍ਹਾਂ ਨੇ ਦੱਸਿਆ ਕਿ ਡੇਵਿਡ ਉਰਫ ਲਾਡੀ ਸ਼ੂਟਰ ਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਸਿਟੀ ਫਿਰੋਜ਼ਪੁਰ ਵਜੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ 3 ਮਾਮਲੇ ਦਰਜ ਹਨ ਅਤੇ ਲਵਪ੍ਰੀਤ ਸੰਧੂ ਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਅਤੇ ਸਿਟੀ ਫਿਰੋਜ਼ਪੁਰ 'ਚੋਂ ਕਤਲ ਅਤੇ ਲੜਾਈ ਝਗੜੇ ਆਦਿ ਦੇ 3 ਮਾਮਲੇ ਦਰਜ ਹਨ।

ਇਹ ਵੀ ਪੜ੍ਹੋ :- ਭੋਜਨ ਦੀ ਕਮੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 2021 'ਚ ਉੱਚ ਪੱਧਰ 'ਤੇ ਰਹੀ : UN

ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਆਕਾਸ਼ ਤਿੰਨੋਂ ਮੁਕੱਦਮਿਆਂ 'ਚ ਭਗੌੜਾ ਹੈ। ਅੱਜ ਸਪੈਸ਼ਲ ਟਾਸਕ ਫੋਰਸ ਦੀ ਪੁਲਸ ਵੱਲੋਂ ਫੜੇ ਗਏ ਦੋਵੇਂ ਗੈਂਗਸਟਰ ਗਰੋਹ ਦੇ ਸਾਥੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :- IPS ਅਧਿਕਾਰੀ ਸੁਖਚੈਨ ਗਿੱਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar