ਮਤਰੇਈ ਮਾਂ ਨੇ ਪੁੱਤ ਨੂੰ ਜ਼ਹਿਰੀਲਾ ਟੀਕਾ ਲਾ ਕੇ ਮਾਰਿਆ!

03/24/2022 10:36:15 AM

ਨਾਭਾ (ਜੈਨ) :  ਮਤਰੇਈ ਮਾਂ ਅਤੇ ਉਸ ਦੇ ਪੁੱਤਰ ਵੱਲੋਂ ਇਥੇ 30 ਸਾਲਾ ਸ਼ੈਲੀ ਨਾਮੀ ਨੌਜਵਾਨ ਨੂੰ ਜ਼ਹਿਰੀਲਾ ਟੀਕਾ ਦੇ ਕੇ ਮਾਰ ਦਿੱਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਸ਼ੈਲੀ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਕੁਝ ਸਮੇਂ ਬਾਅਦ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਬਾਅਦ ’ਚ ਉਸ ਦੀ ਵੀ ਮੌਤ ਹੋ ਗਈ। ਸ਼ੈਲੀ ਨੂੰ ਨੈਚੂਰਲ ਪਾਰਕ ’ਚ ਬੁਲਾ ਕੇ ਜ਼ਹਿਰ ਦਾ ਟੀਕਾ ਲਾ ਕੇ ਘਰ ਛੱਡ ਦਿੱਤਾ ਗਿਆ। ਹਾਲਤ ਖਰਾਬ ਹੋਣ ’ਤੇ ਗੁਆਂਢੀਆਂ ਨੇ ਸਿਵਲ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ, ਜਿਥੇ ਲਗਭਗ 2 ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਗੁਆਂਢੀਆਂ ਨਵੀਨ ਕੁਮਾਰ, ਜਿੰਦਰ ਕੁਮਾਰ ਅਤੇ ਚਾਚੀ ਚਰਨੋ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਾਰਤੀ ਨੌਜਵਾਨ ਪਾਕਿਸਤਾਨ ਸਰਹੱਦ ’ਚ ਹੋਇਆ ਦਾਖ਼ਲ, ਪਾਕਿ ਰੇਂਜਰਾਂ ਕੀਤਾ ਗ੍ਰਿਫ਼ਤਾਰ

ਪੁਲਸ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ। ਵੀਡੀਓ ਵਾਇਰਲ ਹੋਣ ਬਾਰੇ ਐੱਸ. ਐੱਚ. ਓ. ਨੇ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਹੈ। ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਪਤਾ ਲੱਗੇਗਾ ਕਿ ਜ਼ਹਿਰੀਲਾ ਟੀਕਾ ਲੱਗਣ ਨਾਲ ਮੌਤ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News