SSP ਨਰਿੰਦਰ ਭਾਰਗਵ ਦਾ 3 ਦਰਜਨ ਤੋਂ ਵੱਧ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨ

01/06/2020 8:43:00 PM

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ਦੀਆਂ 3 ਦਰਜਨ ਸੰਸਥਾਵਾਂ ਵੱਲੋਂ ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਦਾ ਸਨਮਾਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਮਾਨਦਾਰੀ ਨਾਲ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨਾਲ ਅਨੇਕਾਂ ਨੌਜਵਾਨ ਮੌਤ ਦੇ ਮੂੰਹੋਂ ਵਾਪਸ ਪਰਤਕੇ ਖੁਸਹਾਲੀ ਦੇ ਰਾਹ ਪਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰਾਂ ਵਿੱਚ ਮੁੜ ਪਰਤੀਆਂ ਖੁਸੀਆਂ ਲਈ ਪੁਲਸ ਪ੍ਰਸ਼ਾਸ਼ਨ ਦਾ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਇਸ ਸਨਮਾਨ ਕਰਨ ਵਾਲਿਆਂ ਵਿੱਚ ਬੂਟ ਪਾਲਿਸ਼ ਕਰਨ ਵਾਲੇ ਕਿਰਤੀਆਂ ਤੋਂ ਲੈਕੇ ਜ਼ਿਲੇ ਦੇ ਨਾਮੀ ਡਾਕਟਰ ਸ਼ਾਮਲ ਸਨ। ਸਮਾਰੋਹ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਮਾਨਸਾ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਉਹ ਕੋਈ ਵੀ ਕਸਰ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਜੇਕਰ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ ਨਾ ਪਾਈ ਗਈ ਤਾਂ ਆਉਣ ਵਾਲੀਆਂ ਪੀੜੀਆਂ ਕਿਸੇ ਵੀ ਧਿਰ ਨੂੰ ਮਾਫ ਨਹੀ ਕਰਨਗੀਆਂ, ਜਿਸ ਕਰਕੇ ਹਰ ਵਰਗ ਦਾ ਇਹ ਮੁਢਲਾ ਫਰਜ਼ ਹੈ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਆਪਣੀ ਇਮਾਨਦਾਰੀ ਵਾਲੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸਹੀ ਇਨਸਾਫ ਲਈ ਉਨ੍ਹਾਂ ਦੇ ਬੂਹੇ 24 ਘੰਟੇ ਖੁੱਲੇ ਹਨ, ਪਰ ਗਲਤ ਅਨਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਨਹੀਂ ਬਖਸਣਗੇ।
ਸਮਾਗਮ ਦੌਰਾਨ ਮੁੱਖ ਪ੍ਰਬੰਧਕਾਂ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਵਿਜੈ ਕੁਮਾਰ ਸਿੰਗਲਾ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਆਗੂ ਡਾ. ਜਨਕ ਰਾਜ, ਮਾਨਸਾ ਕਲੱਬ ਮਾਨਸਾ ਦੇ ਪ੍ਰਧਾਨ ਗੁਰਦੀਸ਼ ਸਿੰਘ ਮਾਨਸ਼ਾਹੀਆਂ, ਅਸ਼ੋਕ ਬਾਂਸਲ ਅਤੇ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਡਾ. ਨਰਿੰਦਰ ਭਾਰਗਵ ਦਾ ਸਨਮਾਨ ਅਸਲ ਵਿੱਚ ਉਨ੍ਹਾਂ ਪੁਲਸ ਅਧਿਕਾਰੀਆਂ ਦਾ ਵੀ ਸਨਮਾਨ ਹੈ, ਜੋ ਆਪਣੀ ਡਿਊਟੀ ਇਮਾਨਦਾਰੀ, ਦ੍ਰਿੜਤਾ, ਨਿਡਰਤਾ ਨਾਲ ਨਿਭਾਕੇ ਸਮਾਜ ਵਿੱਚ ਚੰਗੀਆਂ ਪੈੜਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਨਮਾਨ ਕਿਸੇ ਰਾਸ਼ਟਰਪਤੀ ਅਵਾਰਡ ਤੋਂ ਵੀ ਘੱਟ ਨਹੀਂ। ਇਸ ਮੌਕੇ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਸੀਨੀਅਰ ਐਡਵੋਕੇਟ ਅਜੀਤ ਸਿੰਘ ਭੰਗੂ, ਕੁਲਜੀਤ ਸਿੰਘ ਮਾਨਸ਼ਾਹੀਆਂ, ਸਿਮਰਜੀਤ ਸਿੰਘ ਮਾਨਸ਼ਾਹੀਆਂ, ਪ੍ਰੇਮ ਕੁਮਾਰ ਅਰੋੜਾ, ਸੱਭਿਆਚਾਰਕ ਅਤੇ ਸਮਾਜ ਸੇਵਾ ਮੰਚ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਨਿਸ਼ਾਨ ਸਿੰਘ, ਇੰਜੀਨੀਅਰ ਸੰਜੀਵ ਕੁਮਾਰ, ਮੱਘਰ ਮੱਲ ਖਿਆਲਾ, ਪਰਸੋਤਮ ਬਾਂਸਲ, ਲਲਿਤ ਸ਼ਰਮਾ, ਝਨੀਰ ਟਰਾਂਸਪੋਰਟ ਵੱਲੋਂ ਮੋਹਨ ਲਾਲ, ਨਗਰ ਕੌਂਸਲ ਦੇ ਪ੍ਰਧਾਨ ਆਤਮਜੀਤ ਸਿੰਘ ਕਾਲਾ, ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਰੀਟੇਲ ਕਮਿਸਟ ਐਸੋਸ਼ੀਏਸ਼ਨ ਦੇ ਪ੍ਰਧਾਨ ਅਸੋਕ ਗਰਗ, ਚਿਮਨ ਲਾਲ, ਈਕੇਵੀਲ ਸਾਈਕਲ ਗਰੁੱਪ ਵੱਲੋਂ ਗੁਰਵਿੰਦਰ ਸਿੰਘ ਧਾਲੀਵਾਲ, ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਨਰੇਸ਼ ਵਿੱਕੀ, ਸਵਰਨ ਸੰਘ ਮਾਨਸਾ ਦੇ ਪ੍ਰਧਾਨ ਅਮਰਜੀਤ ਸਿੰਘ ਕਟੌਦੀਆਂ, ਰਾਮਗੜੀਆਂ ਸਭਾ ਮਾਨਸਾ ਦੇ ਪ੍ਰਧਾਨ ਹਰਜੀਤ ਸਿੰਘ ਕਣਕਵਾਲੀਆਂ ਸਮੇਤ ਦਰਜਨਾਂ ਹੋ ਆਗੂਆਂ ਵੱਲੋਂ ਡਾ. ਨਰਿੰਦਰ ਭਾਰਗਵ ਦਾ ਵਿਸ਼ੇਸ਼ ਸਨਮਾਨ ਕਰਦਿਆਂ ਮਾਣ ਮਹਿਸੂਸ ਕੀਤਾ।


Bharat Thapa

Content Editor

Related News