ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੇ ਅਣਥੱਕ ਯਤਨਾਂ ਨਾਲ ਬਦਲੀ ਸ਼ਹਿਰ ਦੀ ਨੁਹਾਰ

05/13/2021 2:21:07 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ)-ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਅਹੁਦਾ ਸਾਂਭਣ ਮਗਰੋਂ ਵਿਕਾਸ ਕੰਮਾਂ ਦੀ ਹਨੇਰੀ ਚਲਾ ਦਿੱਤੀ ਹੈ ਤੇ ਉਹ ਸ਼ਹਿਰ ਦੀ ਦਿੱਖ ਬਦਲਣ ਲਈ ਅਣਥੱਕ ਯਤਨ ਕਰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਜਲਾਲਾਬਾਦ ਰੋਡ ਸ਼ਿਵ ਧਾਮ ਦੇ ਪ੍ਰਧਾਨ ਵਜੋਂ ਵੀ ਉਨ੍ਹਾਂ ਵੱਲੋਂ ਬਿਹਤਰੀਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਤੇ ਦਿਨ ਹੋਵੇ ਜਾਂ ਅੱਧੀ ਰਾਤ, ਸ਼ਿਵ ਧਾਮ ਵਿਖੇ ਮੌਕੇ ’ਤੇ ਜਾ ਕੇ ਕੋਰੋਨਾ ਮਰੀਜ਼ਾਂ ਦਾ ਸਸਕਾਰ ਕਰਵਾਉਣ ’ਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਬਣਨ ਮਗਰੋਂ ਹੀ ਸ਼ੰਮੀ ਤੇਰੀਆ ਨੇ ਜਿੱਥੇ ਸ਼ਹਿਰ ਦੀ ਪਾਣੀ ਬੰਦੀ ਦੀ ਸਮੱਸਿਆ ਦੇ ਹੱਲ ਲਈ ਚਾਰ ਨਵੇਂ ਟਿਊਬਵੈੱਲ ਲਗਵਾਏ, ਉੱਥੇ ਹੀ ਸ਼ਹਿਰ ਦੀਆਂ ਸਟਰੀਟਾਂ ਲਾਈਟਾਂ ਵੀ ਜਗਮਗ ਕਰਨ ਲੱਗ ਪਈਆਂ ਹਨ।

ਸ਼ਹਿਰ ਦੇ ਮਲੋਟ ਰੋਡ, ਜਲਾਲਾਬਾਦ ਰੋਡ ਸਮੇਤ ਹੋਰ ਖੇਤਰਾਂ ’ਚ ਮਰਕਰੀ ਲਾਈਟਾਂ ਜਗਮਗ ਕਰਦੀਆਂ ਨਜ਼ਰ ਆਉਣ ਲੱਗੀਆਂ ਹਨ। ਖਸਤਾਹਾਲ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ। ਸ਼ਹਿਰ ’ਚ ਰੋਜ਼ਾਨਾ ਗਲੀ-ਮੁਹੱਲਿਆਂ ’ਚ ਫੌਗਿੰਗ ਸਪਰੇਅ ਤੇ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ, ਤਾਂ ਜੋ ਕੋਰੋਨਾ, ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।ਪੁਰਾਣੀ ਦਾਣਾ ਮੰਡੀ ਸਥਿਤ ਜੈ ਬਾਬਾ ਖੇਤਰਪਾਲ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਕੋਚਾ, ਜੈ ਬਾਬਾ ਖੇਤਰਪਾਲ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਪਵਨ ਖੁਰਾਣਾ ਨੇ ਪ੍ਰਧਾਨ ਸ਼ੰਮੀ ਤੇਰੀਆ ਦੇ ਉੱਦਮ ਦੀ ਸ਼ਲਾਘਾ ਕੀਤੀ ਹੈ। ਸ਼ਹਿਰ ਅੰਦਰ ਜਗਮਗ ਲਾਈਟਾਂ ਸ਼ਾਮ ਸਮੇਂ ਵੱਖਰਾ ਹੀ ਰੰਗ ਬੰਨ੍ਹ ਰਹੀਆਂ ਹਨ।


Manoj

Content Editor

Related News