ਪਰਿਵਾਰਕ ਝਗੜੇ ਦੌਰਾਨ ਚੱਲੀਆਂ ਗੋਲੀਆਂ, ਇਕ ਜ਼ਖ਼ਮੀ

08/22/2020 5:27:59 PM

ਸ੍ਰੀ ਮੁਕਤਸਰ ਸਾਹਿਬ/ਦੋਦਾ (ਪਵਨ ਤਨੇਜਾ, ਲਖਵੀਰ ਸ਼ਰਮਾ) : ਨੇੜਲੇ ਪਿੰਡ ਭਲਾਈਆਣਾ 'ਚ ਇਕ ਪਰਿਵਾਰਕ ਝਗੜੇ ਦੌਰਾਨ ਸ਼ਰੇਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਮੁੰਡੇ ਜੀਵਨ ਸਿੰਘ ਪੁੱਤਰ ਜੀਤ ਸਿੰਘ ਜੋ ਕਿ ਗੁਰਪਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਗੰਗਾ (ਬਠਿੰਡਾ) ਨਾਲ ਵਿਆਹ ਹੋਇਆ ਸੀ। ਪਿੱਛਲੇ ਚਾਰ ਸਾਲਾਂ ਤੋਂ ਇਨ੍ਹਾਂ ਦੋਵਾਂ ਵਿਚਕਾਰ ਝਗੜਾ ਚੱਲਦਾ ਆ ਰਿਹਾ ਸੀ। 

ਇਹ ਵੀ ਪੜ੍ਹੋ : ਪੰਨੂ ਵਲੋਂ ਵੀਡੀਓ ਰਾਹੀਂ ਚੈਲੇਂਜ ਕਰਨ 'ਤੇ ਖੁਫ਼ੀਆਂ ਏਜੰਸੀਆਂ ਚੌਕਸ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਧਾਈ ਗਈ ਸੁਰੱਖਿਆ

ਇਸੇ ਰੰਜ਼ਿਸ ਤਹਿਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕੁੜੀ ਨੂੰ ਘਰ ਛੱਡਣ ਦਾ ਬਹਾਨਾ ਬਣਾ ਕੇ ਸ਼ਰੇਆਮ ਗੋਲੀਆਂ ਚਲਾ ਕੇ ਸਾਡੇ ਪਰਿਵਾਰ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰਾ ਪੁੱਤ ਜੀਵਨ ਗੰਭੀਰ ਜ਼ਖਮੀ ਹੋ ਗਿਆ । ਜ਼ਖਮੀ ਹਾਲਤ 'ਚ ਦੋਦਾ ਦੇ ਮੁੱਢਲੇ ਹਸਪਤਾਲ ਭਰਤੀ ਕਰਵਾਇਆ ਗਿਆ । ਦੂਜੇ ਪਾਸੇ ਐੱਸ. ਐੱਚ. ਓ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ: ਸ਼ਰੇਆਮ ਨੌਜਵਾਨ ਦੀ ਕੀਤੀ ਕੁੱਟਮਾਰ, ਟੁੱਟੀ ਨੱਕ ਦੀ ਹੱਡੀ


Baljeet Kaur

Content Editor

Related News