ਸ੍ਰੀ ਮੁਕਤਸਰ ਸਾਹਿਬ ’ਚ ਫਿਰ ਸੈਂਕੜੇ ਤੋਂ ਪਾਰ ਆਏ ਕੋਰੋਨਾ ਪਾਜ਼ੇਟਿਵ ਮਾਮਲੇ

04/21/2021 6:16:49 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ 126 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 52 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ 785 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1651 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 659 ਨਵੇਂ ਸੈਂਪਲ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5911 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4843 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 950 ਕੇਸ ਸਰਗਰਮ ਚੱਲ ਰਹੇ ਹਨ।

ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 25, ਮਲੋਟ ਤੋਂ 38, ਗਿੱਦੜਬਾਹਾ ਤੋਂ 3, ਜ਼ਿਲਾ ਜੇਲ ਤੋਂ 11, ਮਧੀਰ ਤੋਂ 5, ਖ਼ੋਖਰ ਤੋਂ 3, ਬਰੀਵਾਲਾ ਤੋਂ 6, ਸੰਗੂਧੌਣ ਤੋਂ 1, ਸੁਖਣਾ ਅਬਲੂ ਤੋਂ 1, ਛਾਪਿਆਂਵਾਲੀ ਤੋਂ 1, ਰਾਮਗੜ੍ਹ ਚੂੰਘਾਂ ਤੋਂ 1, ਗੁਰੂਸਰ ਤੋਂ 1, ਰੁਖਾਲਾ ਤੋਂ 2, ਬਾਦੀਆਂ ਤੋਂ 1, ਧੌਲਾ ਤੋਂ 1, ਚੱਕ ਬਾਜਾ ਮਰਾੜ ਤੋਂ 1, ਹਰਾਜ ਤੋਂ 2, ਹਾਕੂਵਾਲਾ ਤੋਂ 1, ਅਬੁਲ ਖ਼ੁਰਾਣਾ ਤੋਂ 3, ਕਰਮਗੜ੍ਹ ਤੋਂ 1, ਰੱਥੜੀਆਂ ਤੋਂ 1, ਸਿੱਖਵਾਲਾ ਤੋਂ 1, ਕਬਰਵਾਲਾ ਤੋਂ 1, ਥੇਹੜੀ ਤੋਂ 1, ਕੁਰਾਈਵਾਲਾ ਤੋਂ 1, ਆਲਮਵਾਲਾ ਤੋਂ 2, ਫਤਿਹਪੁਰ ਮਨੀਆ ਤੋਂ 1, ਲਾਲਬਾਈ ਤੋਂ 1, ਮਹਿਣਾ ਤੋਂ 1, ਈਨਾ ਖੇੜਾ ਤੋਂ 1, ਸਰਾਏਨਾਗਾ ਤੋਂ 1, ਪੰਨੀਵਾਲਾ ਤੋਂ 1, ਨੂਰਪੁਰ ਿਪਾਲਕੇ ਤੋਂ 1, ਖਿਉਵਾਲੀ ਤੋਂ 2, ਸਿੰਘੇਵਾਲਾ ਤੋਂ 1 ਤੇ ਫਤੂਹੀਖੇੜਾ ਤੋਂ 1 ਕੇਸ ਸਾਹਮਣੇ ਆਇਆ ਹੈ।

Shyna

This news is Content Editor Shyna