ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

08/31/2021 10:34:23 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਖੁਰਾਣਾ/ਪਵਨ): ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਦੇ ਮੰਦਰਾਂ ’ਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਡੀ ਗਿਣਤੀ ’ਚ ਲੋਕ ਦੇਰ ਰਾਤ ਤੱਕ ਮੰਦਰਾਂ ’ਚ ਨਤਮਸਤਕ ਹੋਏ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਰਾਤ ਦੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ।

ਸ੍ਰੀ ਰਘੂਨਾਥ ਮੰਦਰ, ਸ੍ਰੀ ਦੁਰਗਾ ਮਾਤਾ ਜੀ ਮੰਦਰ, ਸ੍ਰੀ ਮਨਨ ਧਾਮ ਜੀ, ਸ੍ਰੀ ਮਹਾਦੇਵ ਮੰਦਿਰ,ਬਾਬਾ ਕਾਂਸ਼ੀ ਪ੍ਰਸ਼ਾਦ ਮੰਦਰ ਨੂੰ ਬਿਜਲਈ ਰੌਸ਼ਨੀਆਂ ਨਾਲ ਸਜਾਇਆ ਗਿਆ। ਮੰਦਰਾਂ ’ਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਦੇਰ ਰਾਤ ਤਕ ਮੰਦਰਾਂ ’ਚ ਸੰਗਤ ਦੀਆਂ ਕਤਾਰਾਂ ਲਗੀਆਂ ਰਹੀਆਂ। ਸੰਗਤ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਏ ਗਏ।

Shyna

This news is Content Editor Shyna