ਬਾਬੇ ਨਾਨਕ ਦੀਆਂ ਸਿੱਖਿਆਵਾਂ ਸਾਨੂੰ ਸਰਬਤ ਦੇ ਭਲੇ ਦੀ ਸੇਵਾ ਲਈ ਪ੍ਰੇਰਦੀਆਂ ਹਨ : ਡੀ. ਸੀ

12/31/2019 1:04:49 PM

ਮਾਨਸਾ (ਸੰਦੀਪ ਮਿੱਤਲ)— ਲੋੜਵੰਦਾਂ ਦੀ ਮਦਦ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਕੈਂਪ, ਖੂਨ ਜਾਂਚ ਕੈਂਪ ਅਤੇ ਸਰਦੀ ਦੇ ਮੌਸਮ ਨੂੰ ਦੇਖਦੇ ਗਰੀਬ ਵਿਅਕਤੀਆਂ ਨੂੰ ਗਰਮ ਕੰਬਲ, ਬੂਟ ਕੋਟੀਆਂ ਆਦਿ ਵੰਡੇ ਗਏ। ਦੱਸ ਦੇਈਏ ਕਿ ਪਿੰਡ ਅਹਿਮਦਪੁਰ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਜੱਗ ਬਾਣੀ/ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮਨਜੀਤ ਸਿੰਘ ਅਹਿਮਦਪੁਰ ਵੱਲੋਂ ਗ੍ਰਾਮ ਪੰਚਾਇਤ, ਡੇਰਾ ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ ਅਤੇ ਭਾਈ ਘਨੱਈਆ ਲੋਕ ਸੇਵਾ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ 'ਚ ਰਾਜਨੀਤਿਕ, ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਪਹੁੰਚ ਕੇ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।

ਇਸ ਦੌਰਾਨ ਡੀ. ਸੀ. ਮਾਨਸਾ ਨੇ ਰੀਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕਰਵਾਉਂਦੇ ਕਿਹਾ ਕਿ ਲੋਕ ਭਲਾਈ ਦੇ ਜਿਹੜੇ ਵੀ ਕੰਮ ਸਮਾਗਮ 'ਚ ਕਰਵਾਏ ਜਾ ਰਹੇ ਹਨ, ਉਹ ਕੰਮ ਆਪਣੇ ਆਪ 'ਚ ਸਮਾਜ 'ਚ ਇਕ ਨਵੀਂ ਚੇਸ਼ਟਾ ਅਤੇ ਪ੍ਰੇਰਣਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲ ਕਦਮੀ ਕਰਦੇ ਪਿੰਡਾਂ ਵਿਚ ਅਜਿਹੇ ਸਮਾਗਮ ਕਰਵਾਕੇ ਪਿੰਡਾਂ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਾ ਚਾਹੀਦਾ। ਡੀ. ਸੀ. ਰਿਆਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਗਮ 'ਚ ਪਹੁੰਚ ਕੇ ਆਤਮਿਕ ਸਕੂਨ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਨੌਜਵਾਨ ਪੱਤਰਕਾਰੀ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਨ ਦੁਖੀਆਂ ਦੀ ਬਾਂਹ ਫੜ ਕੇ ਸਮਾਜ 'ਚ ਸੇਵਾ ਭਾਵਨਾ ਪੈਦਾ ਕਰਨ ਦੀ ਸਿੱਖਿਆ ਦਿੱਤੀ ਸੀ। ਉਸੇ ਰਾਹ 'ਤੇ ਚੱਲਦਿਆਂ ਇਹ ਸਮਾਗਮ ਸਾਨੂੰ ਲੋਕ ਭਲਾਈ ਦੇ ਕਾਰਜਾਂ 'ਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸਮੁੱਚੇ ਕਾਰਜ ਦੀ ਸ਼ਲਾਘਾ ਕਰਦੇ ਕਿਹਾ ਅਜਿਹੇ ਸਮਾਗਮਾਂ ਲਈ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਮਾਜ 'ਚ ਅਜਿਹੇ ਸਮਾਗਮ ਹਰ ਪਿੰਡ 'ਚ ਹੋਣੇ ਜ਼ਰੂਰੀ ਹਨ। ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਕਾਂਗਰਸ ਪਾਰਟੀ ਹਲਕਾ ਇੰਚਾਰਜ ਬੁਢਲਾਡਾ ਬੀਬੀ ਰਣਜੀਤ ਕੌਰ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਨੌਜਵਾਨ ਸਮਾਜ ਸੇਵਾ ਕਰਕੇ ਪੁੰਨ ਦੇ ਭਾਗੀ ਬਣ ਰਹੇ ਹਨ।

ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਸੱਚੀ ਸ਼ਰਧਾ ਪ੍ਰਗਟਾਉਂਦੀ ਹੈ ਕਿ ਉਨ੍ਹਾਂ ਦੀ ਸਿੱਖਿਆਵਾਂ 'ਤੇ ਚੱਲਦਿਆਂ ਇਹ ਸਮਾਗਮ ਦਾ ਆਯੋਜਨ ਲੋੜਵੰਦਾਂ ਦੀ ਬਾਂਹ ਫੜਨ ਵਾਸਤੇ ਕੀਤਾ ਗਿਆ ਹੈ ਤਾਂ ਜੋ ਨੌਜਵਾਨ, ਪੰਚਾਇਤਾਂ ਅਤੇ ਸਮੂਹ ਕਲੱਬ ਅਤੇ ਦਾਨੀ ਸੱਜਣ ਇਸ ਰਾਹ ਤੁਰ ਕੇ ਇਕ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਮਿੱਠੂ ਸਿੰਘ ਕਾਹਨੇਕੇ, ਮਨਜੀਤ ਸਿੰਘ ਬੱਪੀਆਣਾ ਨੇ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨ ਆਪਣੇ ਚੈਕਅਪ ਅਤੇ ਇਲਾਜ ਨਹੀਂ ਕਰਵਾ ਸਕਦੇ। ਉਨ੍ਹਾਂ ਲਈ ਇਹ ਸਮਾਗਮ ਇਕ ਸੰਜੀਵਨੀ ਦਾ ਕੰਮ ਕਰ ਰਿਹਾ ਹੈ। ਸਮਾਜ ਸੇਵਾ ਇੱਕ ਵਡਮੁੱਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੱਤਰਕਾਰ ਵੱਲੋਂ ਇਹ ਸਮਾਗਮ ਦੀ ਪਹਿਲ ਕਰਦੇ ਲੋੜਵੰਦਾਂ ਦੀ ਮਦਦ ਲਈ ਜੋ ਉਪਰਾਲਾ ਕੀਤਾ ਗਿਆ ਹੈ

ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਿਰੰਤਰ ਰੂਪ ਵਿਚ ਹੋਣੇ ਚਾਹੀਦੇ ਹਨ। ਇਸ ਮੌਕੇ ਡੇਰਾ ਬਾਬਾ ਪਰਮਾਨੰਦ ਡੇਰਾ ਬਾਬਾ ਹਰੀਦਾਸ ਜੀ ਦੇ ਮਹੰਤ ਸ਼ਾਂਨਤਾ ਨੰਦ ਜੀ, ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਮਾਨਸਾ ਦੇ ਪ੍ਰਧਾਨ ਰਘੁਵੀਰ ਸਿੰਘ ਮਾਨਸਾ, ਪੰਜਾਬ ਪੁਲਸ ਦੇ ਬੁਲਾਰੇ ਬਲਵੰਤ ਭੀਖੀ, ਅਰੋੜਵੰਸ਼ ਦੇ ਚੇਅਰਮੈਨ ਬਲਜੀਤ ਸਿੰਘ ਸੇਠੀ ਅਤੇ ਜਥੇਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਪ੍ਰਬੰਧਕ ਉੱਘੇ ਸਮਾਜ ਸੇਵੀ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਵੱਲੋਂ ਆਰੰਭੀ ਲੋਕ ਸੇਵਾ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਇਸ ਸਮਾਗਮ 'ਚ ਲੋੜਵੰਦ ਲੋਕਾਂ ਨੂੰ ਵੱਖ-ਵੱਖ ਤਰ•ਾਂ ਦੀਆਂ ਵਸਤੂਆਂ ਸਰਦੀ ਤੋਂ ਬਚਣ ਲਈ ਦਿੱਤੀਆਂ ਗਈਆਂ। ਉੱਥੇ ਹੀ ਜ਼ਿਲੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਦਾ ਸਨਮਾਨ ਕਰਕੇ ਸ਼੍ਰੀ ਵਿਜੈ ਚੋਪੜਾ ਜੀ ਦੀ ਸਮਾਜ ਸੇਵੀ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਵਿਸ਼ਾਲ ਮੈਡੀਕਲ ਕੈਂਪ ਰਾਹੀਂ ਲੋੜਵੰਦ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਦਾ ਸ਼ਲਾਘਾਯੋਗ ਹੰਭਲਾ ਮਾਰਿਆ ਹੈ। ਸਮਾਗਮ 'ਚ ਸ਼ਾਮਲ ਹੋਈਆਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾ ਕੇ ਸਾਂਝੀਵਾਰਤਾ ਦਾ ਸੰਦੇਸ਼ ਦਿੰਦੇ ਹੋਏ ਮਨਜੀਤ ਸਿੰੰਘ ਮਸੌਣ ਅਹਿਮਦਪੁਰ ਪਰਿਵਾਰ ਵੱਲੋਂ ਸ਼੍ਰੀ ਵਿਜੈ ਚੋਪੜਾ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕੀਤਾ ਹੈ, ਜਿਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਪ੍ਰਤਿਭਾਵਾਨ ਖਿਡਾਰੀਆਂ, ਬੁੱਧੀਜੀਵੀਆਂ, ਸਮਾਜ ਸੇਵੀਆਂ, ਡਾਕਟਰ, ਪੰਚਾਇਤਾਂ ਅਤੇ ਮੋਹਤਬਰ ਵਿਅਕਤੀਆਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਲਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਅਤੇ ਡੇਰਾ ਬਾਬਾ ਪਰਮਾਨੰਦ ਡੇਰਾ ਬਾਬਾ ਹਰੀਦਾਸ ਦੇ ਗੱਦੀਨਸੀਨ ਮਹੰਤ ਸ਼ਾਨਤਾ ਨੰਦ ਜੀ ਵੱਲੋਂ ਕੀਤਾ ਗਿਆ।

ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਬੂਟਾ ਸਿੰਘ ਸੇਖੋਂ, ਲੈਕਚਰਾਰ ਯੋਗਿਤਾ ਜੋਸ਼ੀ, ਨੈਸ਼ਨਲ ਐਵਾਰਡੀ ਸਾਇੰਸ ਅਧਿਆਪਕ ਅਮਰਜੀਤ ਸਿੰਘ, ਲੈਕਚਰਾਰ ਮੱਖਣ ਸਿੰਘ, ਕਾਰਜਕਾਰੀ ਪ੍ਰਿੰਸੀਪਲ ਡਾਇਟ ਸਤਨਾਮ ਸਿੰਘ ਸੱਤਾ ਅਤੇ ਸਰਪੰਚਾਂ, ਡਾ: ਪਵਨ ਸਿੰਗਲਾ ਬੁਢਲਾਡਾ, ਰਘੁਵੀਰ ਸਿੰਘ ਮਾਨਸਾ, ਕੁਲਦੀਪ ਸਿੰਘ ਧਾਲੀਵਾਲ, ਥਾਣਾ ਸਿਟੀ ਬੁਢਲਾਡਾ ਦੇ ਮੁੱਖੀ ਗੁਰਦੀਪ ਸਿੰਘ, ਬਾਲਾਜੀ ਕੰਪਿਊਟਰ ਲੈਬੋਰੇਟਰੀ ਦੇ ਡਾ: ਸੁਮਿਤ ਗੁਪਤਾ, ਰਾਇਫਲ ਨੈਸ਼ਨਲ ਸ਼ੂਟਰ ਪ੍ਰਦੀਪ ਕੌਰ ਦੋਦੜਾ ਆਦਿ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵਾਲੀਬਾਲ ਖਿਡਾਰੀਆਂ ਨੂੰ ਸ਼ੂਟਿੰਗ ਵਾਲੀਬਾਲ ਕਿੱਟ ਅਤੇ ਖਿਡਾਰਨਾਂ ਨੂੰ ਟਰੈਕ ਸ਼ੂਟ ਵੀ ਵੰਡੇ ਗਏ। ਸਮਾਗਮ ਦੇ ਅਖੀਰ 'ਚ ਜ਼ਿਲਾ ਡਿਪਟੀ ਕਮਿਸ਼ਨਰ ਦਾ ਪੰਜਾਬ ਕੇਸਰੀ ਗਰੁੱਪ ਦੇ ਪ੍ਰਤੀਨਿਧ ਮਨਜੀਤ ਸਿੰਘ ਦੇ ਪਰਿਵਾਰ, ਪਿੰਡ ਦੀ ਸਮੂਹ ਗ੍ਰਾਮ ਪੰਚਾਇਤ, ਕਲੱਬ ਅਤੇ ਇਲਾਕੇ ਦੀਆਂ ਵੱਖ-ਵੱਖ ਪੰਚਾਇਤਾਂ ਵੱਲੋਂ ਫੁਲਕਾਰੀ, ਸ਼ਾਲ, ਸਨਮਾਨ ਚਿੰਨ• ਦੇ ਕੇ ਸਨਮਾਨਤ ਕੀਤਾ ਗਿਆ।

ਇਸ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਚੇਅਰਮੈਨ ਬਿਕਰਮ ਸਿੰਘ ਮੋਫਰ, ਡਾ: ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜੇ ਭਾਈਕੇ, ਪ੍ਰੇਮ ਕੁਮਾਰ ਅਰੋੜਾ, ਮਨਜੀਤ ਸਿੰਘ ਬੱਪੀਆਣਾ, ਮਿੱਠੂ ਸਿੰਘ ਕਾਹਨੇਕੇ,ਸਾਮ ਲਾਲ ਧਲੇਵਾਂ, ਸੈਕਟਰੀ ਹਰਵੀਰ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਹੈਪੀ ਮਲਹੋਤਰਾ, ਕਾਲਾ ਕੁਲਰੀਆਂ, ਈਸ਼ੂ ਸਿੰਗਲਾ ਪੰਚਾਇਤ ਸਕੱਤਰ ਦਾ  ਸਮੂਹ ਪਿੰਡ ਦੀ ਪੰਚਾਇਤ, ਡੇਰਾ ਕਮੇਟੀ ਅਤੇ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਅਹਿਮਦਪੁਰ, ਰਣਜੀਤ ਸਿੰਘ ਦੋਦੜਾ, ਗੁਰਸੰਗਤ ਸਿੰਘ ਗੁਰਨੇ ਖੁਰਦ, ਸਰਪੰਚ ਰਾਜੂ ਅੱਕਾਂਵਾਲੀ, ਸਰਪੰਚ ਜਗਦੇਵ ਸਿੰਘ ਘੋਗਾ, ਸਰਪੰਚ ਬਲਜੀਤ ਸ਼ਰਮਾ ਖੀਵਾ ਖੁਰਦ, ਜਗਤਾਰ ਸਿੰਘ ਤਾਰੀ, ਰਾਏ ਸਿੰਘ ਗੁੜਥੜੀ ਪ੍ਰਧਾਨ ਪੰਚਾਇਤ ਯੂਨੀਅਨ ਭੀਖੀ, ਸਰਪੰਚ ਇਕਬਾਲ ਸਿੰਘ ਫਫੜੇ, ਕੇ.ਸੀ ਬਾਵਾ ਬੱਛੌਆਣਾ, ਸਰਪੰਚ ਕੁਲਦੀਪ ਸਿੰਘ ਬੱਪੀਆਣਾ, ਸਰਪੰਚ ਅਵਤਾਰ ਸਿੰਘ ਖੀਵਾ ਕਲਾਂ, ਦਰਸ਼ਨ ਸਿੰਘ ਟਾਹਲੀਆਂ, ਕਲੱਬ ਦੇ ਪ੍ਰਧਾਨ ਤਰਸੇਮ ਸਿੰਘ ਅਹਿਮਦਪੁਰ, ਕਲੱਬ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਗੋਪੀ, ਪੰਚ ਲੀਲਾ ਸਿੰਘ, ਗੁਰਦੀਪ ਸਿੰਘ ਰੰਧਾਵਾ, ਗੁਰਦੀਪ ਸਿੰਘ ਸਿੱਧੂ, ਪਰਮਜੀਤ ਕੌਰ, ਨਾਇਬ ਸਿੰਘ ਢਿੱਲੋਂ, ਨਿਰਮਲ ਸਿੰਘ, ਹਰਬੰਸ ਸਿੰਘ, ਚਰਨਜੀਤ ਕੌਰ, ਜਰਨੈਲ ਕੌਰ, ਦਰਸ਼ਨ ਸਿੰਘ ਮੰਡੇਰ, ਨਛੱਤਰ ਸਿੰਘ ਨੀਲਾ, ਮਹੰਤ ਕੇਸਰ ਦਾਸ, ਬਾਬਾ ਕਿਸ਼ੋਰ ਦਾਸ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਖਜਾਨਚੀ ਕਰਮਜੀਤ ਸਿੰਘ, ਮੀਤ ਪ੍ਰਧਾਨ ਬਲਕਰਨ ਸਿੰਘ, ਸੁੱਖੂ ਪੂਨੀਆ, ਬਲਜੀਤ ਸਿੰਘ ਸੇਠੀ ਮਾਨਸਾ ਤੋਂ ਇਲਾਵਾ ਨਗਰ ਨਿਵਾਸੀ ਮੌਜੂਦ ਸਨ। ਅਖੀਰ 'ਚ ਸਮਾਗਮ ਦੇ ਪ੍ਰਬੰਧਕ ਮਨਜੀਤ ਸਿੰਘ ਅਹਿਮਦਪੁਰ ਨੇਦੱਸਿਆ ਕਿ ਇਹ ਸਾਰਾ ਕਾਰਜ ਉਨ੍ਹਾਂ ਨੇ ਆਪਣੇ ਮਹੰਤ ਸਾਨਤਾ ਨੰਦ ਜੀ ਬੀਰੋਕੇ ਕਲਾਂ ਅਤੇ 'ਜਗ ਬਾਣੀ' 'ਪੰਜਾਬ ਕੇਸਰੀ' ਦੇ ਜ਼ਿਲਾ ਇੰਚਾਰਜ ਸੰਦੀਪ ਮਿੱਤਲ ਦੀ ਸੁਭ ਪ੍ਰੇਰਨਾ ਨਾਲ ਕੀਤਾ ਅਤੇ ਉਨ੍ਹਾਂ ਦੇ ਆਸਿਰਵਾਦ ਸਦਕਾ ਬੱਚਿਆ ਨੂੰ ਆਪਣੇ ਧਰਮ ਤੋ ਜਾਣੂ ਕਰਵਾਉਣ ਲਈ ਧਾਰਮਿਕ ਪੁਸਤਕਾਂ ਵੰਡੀਆਂ ਗਈਆਂ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਗੁਰੂਆਂ ਪੀਰਾਂ ਦੇ ਇਤਹਾਸ ਬਾਰੇ ਜਾਣਕਾਰੀ ਹਾਸਿਲ ਕਰ ਸਕਣ ਅਤੇ ਸਮੂਹ ਸਮਾਗਮ 'ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

shivani attri

This news is Content Editor shivani attri