ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੋੜਵੰਦਾਂ ਨੂੰ ਵੰਡੇ 550 ਕੰਬਲ

12/15/2019 10:40:58 PM

ਮਾਨਸਾ,(ਮਿੱਤਲ)- ਦੁਨੀਆਂ ਦੇ ਰਹਿਵਰ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾਂ ਜਨਮ ਸ਼ਤਾਬਦੀ ਨੂੰ ਧੂਮ-ਧਾਮ ਨਾਲ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਿਖੇ ਡੇਰੇ ਦੇ ਗੱਦੀ ਨਸੀਨ ਮਹੰਤ ਸ਼੍ਰੀ ਮਾਨ ਅਮ੍ਰਿਤ ਮੁਨੀ ਜੀ ਦੀ ਅਧਿਅਕਸ਼ਤਾ ਹੇਠ ਮਨਾਇਆ ਗਿਆ। ਇਸ ਮੌਕੇ ਸਮਾਗਮ ਦੀ ਸ਼ੁਰੂਆਤ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੇਕ ਕੱਟਣ ਦੀ ਰਸਮ ਅਦਾ ਮੁੱਖ ਮਹਿਮਾਨ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਅਦਾ ਕੀਤੀ। ਇਸ ਮੌਕੇ  ਸ਼੍ਰੀ ਮਾਨ ਮਹੰਤ ਅਮ੍ਰਿਤ ਮੁਨੀ ਜੀ, ਮਹੰਤ ਸ਼ਾਂਤਾ ਨੰਦ ਜੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਚੁਸ਼ਪਿੰਦਰਬੀਰ ਭੂਪਾਲ, ਅਕਾਲੀ ਆਗੂ ਪਵਨ ਨਕੱਈ, ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਡਾਲੀ ਆਦਿ ਆਗੂਆਂ ਨੇ ਵੀ ਅਦਾ ਕੀਤੀ। ਸਟੇਜ ਸੈਕਟਰੀ ਮਹੰਤ ਸ਼ਾਂਤਾ ਨੰਦ ਜੀ ਬੀਰੋਕੇ ਵਾਲਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੰਦੇਸ਼ ਦਿੱਤਾ ਸੀ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਇਸੇ ਫਲਸਫੇ ਨੂੰ ਉਦਾਸੀਨ ਭੇਖ ਚੱਲ ਰਿਹਾ ਹੈ ਅਤੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਦੀ ਮੁਬਰਕਬਾਦ ਦਿੰਦਿਆਂ ਕਿਹਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਹਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬੈਠ ਕੇ ਵੱਡੇ ਹੋਏ ਅਤੇ ਅਜਿਹੇ ਕਾਰਜਾਂ ਦਾ ਅਸੀਂ ਚੰਗਾ ਹਿੱਸਾ ਬਣ ਰਹੇ ਹਾਂ।  ਡੇਰੇ ਦੇ ਮਹੰਤ ਅਮ੍ਰਿਤ ਮੁਨੀ ਜੀ ਨੇ ਅਖੀਰ ਵਿੱਚ ਪਹੁੰਚੇ ਹੋਏ ਸਮੂਹ ਪਤਵੰਤੇ ਸੱਜਣਾਂ, ਧਾਰਮਿਕ ਸਖਸੀਅਤਾਂ ਅਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਛੋਟੀ ਜਿਹੀ ਕੋਸ਼ਿਸ਼ ਸਾਡੇ ਮਾਨਸਾ ਇਲਾਕੇ ਵਿੱਚ ਉਨ੍ਹਾਂ ਪੁੰਨ-ਦਾਨ ਕਰਨ ਦਾ ਇੱਕ ਬੀਜ ਬੀਜਿਆ ਹੈ ਤਾਂ ਜੋ ਹਰ ਇੱਕ ਇਨਸਾਨ ਆਪਣਾ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰੇ। ਇਸ ਮੌਕੇ ਐੱਮ.ਐੱਲ.ਏ ਨਾਜਰ ਸਿੰਘ ਮਾਨਸ਼ਾਹੀਆ, ਚੁਸ਼ਪਿੰਦਰਬੀਰ ਸਿੰਘ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਪਵਨ ਸਿੰੰਘ ਨਕੱਈ, ਬੀ.ਜੇ.ਪੀ ਸਮੀਰ ਛਾਬੜਾ, ਸਰਪੰਚ ਜਗਦੇਵ ਸਿੰਘ, ਨਗਰ ਕੋਂਸਲ ਦੇ ਪ੍ਰਧਾਨ ਮਨਦੀਪ ਸਿੰਘ ਨੇ ਸੰਤਾਂ ਦੇ ਇਸ ਕਾਰਜ ਦੀ ਭਰਪੁਰ ਸਲਾਂਘਾ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਸੰਤ ਜਦੋਂ ਵੀ ਸਾਨੂੰ ਹੁਕਮ ਕਰਨਗੇ। ਅਸੀਂ ਉਨ੍ਹਾਂ ਦਾ ਭਰਪੂਰ ਸਹਿਯੋਗ ਕਰਾਂਗੇ।  ਇਸ ਮੌਕੇ ਸਮੂਹ ਪਹੁੰਚੇ ਹੋਏ ਪਤਵੰਤੇ ਸੱਜਣਾਂ ਅਤੇ ਡੇਰੇ ਦੇ ਮਹੰਤ ਅਮ੍ਰਿਤ ਮੁਨੀ ਜੀ ਨੇ 550 ਗਰਮ ਕੰਬਲ ਲੋੜਵੰਦਾਂ ਨੂੰ ਵੰਡੇ ਅਤੇ ਪਹੁੰਚੀਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਭੂਮਾ ਨੰਦ ਜੀ ਰਾਏਪੁਰ, ਮਹੰਤ ਮਹਾਤਮਾ ਮੁਨੀ ਜੀ, ਮਹੰਤ ਰਮੇਸ਼ ਮੁਨੀ ਜੀ ਮੋੜ ਮੰਡੀ, ਜਿਲ੍ਹਾ ਕਾਂਗਰਸ ਮਾਨਸਾ ਦੀ ਪ੍ਰਧਾਨ ਮਨੋਜ ਬਾਲਾ, ਐੱਮ.ਐੱਲ.ਏ ਨਾਜਰ ਸਿੰਘ ਮਾਨਸ਼ਾਹੀਆ, ਕਾਂਗਰਸ ਵਿੰਗ ਦੀ ਮਹਿਲਾ ਪ੍ਰਧਾਨ ਆਯੂਸ਼ੀ ਸ਼ਰਮਾ, ਚੰਦਰ ਸੇਖਰ ਨੰਦੀ, ਮਲਕੀਤ ਸਿੰਘ ਭਪਲਾ, ਕੋਂਸਲਰ ਜੁਗਰਾਜ ਸਿੰਘ ਰਾਜੂ ਦਰਾਕਾ, ਬੱਬੀ ਦਾਨੇਵਾਲੀਆ, ਪ੍ਰਿਤਪਾਲ ਮੋਂਟੀ ਸ਼ਰਮਾ, ਡਾ: ਜਨਕ ਰਾਜ, ਐਡਵੋਕੇਟ ਵਦਰੀਨਾਥ ਗੋਇਲ, ਜੋਲੀ ਮਾਨਸਾ, ਦੀਪਾ ਰਾਏਕੋਟੀਆ, ਕਾਲਾ ਰੋੜੀ, ਸਿਮਰਜੀਤ ਕੌਰ ਸਿੰਮੀ, ਸਰਪੰਚ ਗੁਰਵਿੰਦਰ ਪੰਮੀ, ਠੇਕੇਦਾਰ ਗੁਰਮੇਲ ਸਿੰਘ, ਸਹਾਇਕ ਥਾਣੇਦਾਰ ਬਲਵੰਤ ਭੀਖੀ, ਕਾਂਗਰਸੀ ਆਗੂ ਅੱਪੀ ਝੱਬਰ,  ਸੁਰਿੰਦਰ ਪਿੰਟਾ, ਸਰਪੰਚ ਕੁਲਵਿੰਦਰ ਘੋਨਾ, ਗੁਰਤੇਜ ਸਿੰਘ ਘਰਾਗਣਾ, ਭੋਲਾ ਸਿੰਘ ਹਸਨਪੁਰ, ਗੁਰਸੰਗਤ ਸਿੰਘ ਗੁਰਨੇ, ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਇਸ ਕਾਰਜ ਦੀ ਭਰਪੁਰ ਸਲਾਂਘਾ ਕੀਤੀ।

Bharat Thapa

This news is Content Editor Bharat Thapa