ਅੰਤਰਰਾਸ਼ਟਰੀ ਪਿਤਾ ਦਿਵਸ ''ਤੇ ਵਿਸ਼ੇਸ਼- ਇੱਕ ਬੱਚੇ ਲਈ ਉਮਰ ਭਰ ਮਾਰਗਦਰਸ਼ਕ ਹੁੰਦਾ ਹੈ ਉਸਦਾ ਪਿਤਾ

06/21/2020 4:46:33 PM

ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਇੱਕ ਬੱਚੇ ਲਈ ਉਸਦੇ ਮਾਂ-ਬਾਪ ਹੀ ਸਭ ਕੁੱਝ ਹੁੰਦੇ ਹਨ। ਮਾਂ ਜਿੱਥੇ ਬੱਚੇ ਨੂੰ ਮਮਤਾ ਦੀ ਛਾਂ ਹੇਠ ਪਾਲਦੀ ਹੈ ਉਥੇ ਪਿਤਾ ਆਪਣੇ ਬੱਚੇ ਲਈ ਸਾਰੀ ਉਮਰ ਇੱਕ ਮਾਰਗਦਰਸ਼ਕ ਵਜੋਂ ਡਿਊਟੀ ਨਿਭਾਉਂਦਾ ਹੈ। ਪਿਤਾ ਦੀ ਬਦੌਲਤ ਬੱਚੇ ਜੀਵਨ  ਵਿਚ  ਅੱਗੇ ਵਧਦੇ ਹਨ। ਬੱਚੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਮਾਪਿਆਂ ਦਾ ਦੇਣ ਨਹੀਂ ਦੇ ਸਕਦੇ। ਹਰ ਇੱਕ  ਮਨੁੱਖ  ਦੀ ਤਰੱਕੀ  ਵਿਚ ਉਸਦੇ ਮਾਪਿਆਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਮਾਪੇ ਅਕਸਰ ਪਿਆਰ ਦੇ ਭੁੱਖੇ  ਹੁੰਦੇ ਹਨ, ਜਿੰਨ੍ਹਾਂ ਨੂੰ ਹਮੇਸ਼ਾ ਅਪਨਾਏ ਰੱਖਣਾ ਹੀ ਜ਼ਿੰਦਗੀ ਹੈ। ਰੱਬ ਵਰਗੇ ਮਾਪਿਆਂ ਦੀ  ਪੂਜਾ ਇਸ ਦੁਨੀਆ 'ਤੇ ਗੁਰੂਆਂ, ਪੀਰਾਂ, ਰਿਸ਼ੀ-ਮੁਨੀਆਂ, ਸੰਤਾਂ ਨੇ ਵੀ ਕੀਤੀ ਹੈ।  ਅਜੋਕੇ ਸਮੇਂ ਵਿਚ ਵੀ ਮਾਪਿਆਂ ਦਾ ਸਤਿਕਾਰ ਕਰਨਾ ਹਰ ਮਨੁੱਖ ਦਾ ਮੁੱਢਲਾ ਫਰਜ਼ ਹੈ।   ਅੱਜ ਕੌਮੀ ਪਿਤਾ ਦਿਵਸ 'ਤੇ ਪੇਸ਼ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ:-

ਪਿਤਾ ਦੀ ਛਾਂ ਹੇਠ ਮੌਜਾਂ ਮਾਣ ਰਹੇ ਹਨ ਬੱਚੇ, ਮੰਗ ਰਹੇ ਨੇ ਲੰਬੀ ਉਮਰ ਦੀਆਂ ਦੁਆਵਾਂ 

ਅੱਜ ਕੌਮੀ ਪਿਤਾ ਦਿਵਸ ਮੌਕੇ ਹਰ ਬੱਚੇ ਵਿਚ ਮਾਪਿਆਂ ਪ੍ਰਤੀ ਵੱਖਰਾ ਮੋਹ ਦਿਖਾਈ ਦੇ ਰਿਹਾ ਹੈ। ਬੱਚੇ ਆਪਣੇ ਮਾਪਿਆਂ ਦੀ ਲੰਬੇਰੀ ਉਮਰ ਦੀ ਕਾਮਨਾ ਕਰਦੇ ਨਜ਼ਰ ਆ ਰਹੇ ਹਨ ਅਤੇ ਘਰ
 ਬੈਠੇ ਪਿਤਾ ਦੀ ਛਾਂ ਹੇਠ ਮੌਜਾਂ ਮਾਣ ਰਹੇ ਹਨ। ਪਿੰਡ ਭੰਗਚੜੀ ਦੇ 4 ਸਾਲਾ ਯੁਵੀ ਮਹਿਰਾ ਨੇ ਆਪਣੇ ਪਿਤਾ ਗੁਰਤੇਜ ਸਿੰਘ ਹੰਡਇਆ ਨਾਲ ਪਿਤਾ ਦਿਵਸ ਮਨਾਇਆ। ਇਸ ਮੌਕੇ ਕੇਕ ਕੱਟ ਕੇ ਆਪਣੇ ਪਿਤਾ ਦੀ ਤਰੱਕੀ, ਕਾਮਯਾਬੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ। ਉਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਸੂਜਲ ਧੂੜੀਆ ਨੇ ਆਪਣੇ ਪਿਤਾ ਅਮਰਜੀਤ ਸੋਨੂੰ ਨਾਲ ਪਿਤਾ ਦਿਵਸ ਮਨਾਉਂਦਿਆਂ ਪਿਤਾ ਦੀ ਤਰੱਕੀ ਤੇ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਉਥੇ ਹੀ ਗੌਰਵ ਕੁਮਾਰ ਤਨੇਜਾ ਨੇ ਆਪਣੇ ਪਿਤਾ ਸੁਰਿੰਦਰ ਕੁਮਾਰ ਨਾਲ ਪਿਤਾ ਦਿਵਸ ਮੌਕੇ ਯਾਦਗਾਰੀ
ਤਸਵੀਰਾਂ ਖਿੱਚੀਆਂ।

PunjabKesari

ਸ਼ੋਸ਼ਲ ਮੀਡੀਆ 'ਤੇ ਬੱਚੇ ਮਾਪਿਆਂ ਨਾਲ ਫੋਟੋਆਂ ਪੋਸਟ ਕਰਨ 'ਚ ਰੁੱਝੇ 

ਕੌਮੀ ਪਿਤਾ ਦਿਵਸ ਮੌਕੇ ਅੱਜ ਬੱਚੇ ਆਪਣੇ ਮਾਪਿਆਂ ਨਾਲ ਫੋਟੋਆਂ ਨੂੰ ਸ਼ੋਸ਼ਲ ਮੀਡੀਆ 'ਤੇ   ਪੋਸਟ ਕਰਨ ਵਿੱਚ ਰੁੱਝੇ ਹੋਏ ਹਨ। ਫੇਸਬੁੱਕ, ਵਟਸਐਪ, ਇੰਸਟਾਗਾਮ ਤੇ ਹੋਰ ਸ਼ੋਸ਼ਲ ਸਾਇਟਾਂ ਤੇ ਅਜਿਹੀਆਂ ਕਈਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਿਸ ਵਿੱਚ ਬੱਚੇ ਆਪਣੇ
ਮਾਪਿਆਂ, ਖ਼ਾਸ ਕਰ ਪਿਤਾ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ। ਕਈ ਤਸਵੀਰਾਂ ਵਿੱਚ ਬੱਚੇ ਆਪਣੇ ਪਿਤਾ ਦੀ ਪੁਰਾਣੀ ਤਸਵੀਰ ਸ਼ੇਅਰ ਕਰ ਰਹੇ ਹਨ ਤਾਂ ਕਈ ਥਾਵਾਂ ਬੱਚੇ ਆਪਣੇ ਪਿਤਾ ਨਾਲ ਖੇਡਦੇ ਹੋਏ, ਬੈਠੇ ਹੋਏ, ਖ਼ਾਣਾ ਖਾਂਦੇ ਹੋਏ ਜਾਂ ਫ਼ਿਰ ਪਿਤਾ ਸਬੰਧੀ ਬਣਾਈਆਂ
ਡਰਾਇੰਗ ਸ਼ੇਅਰ ਕਰ ਰਹੇ ਹਨ। ਸ਼ੋਸ਼ਲ ਮੀਡੀਆ 'ਤੇ ਪਿਤਾ ਸਬੰਧੀ ਫੋਟੋਆਂ ਸ਼ੇਅਰ ਕਰਨ ਦਾ ਸਿਲਸਿਲਾ ਸਵੇਰ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਹੈ।


Harinder Kaur

Content Editor

Related News