SP ਗੁਰਮੀਤ ਸਿੰਘ ਨੇ ਦੁਕਾਨਦਾਰਾਂ ਨੂੰ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

05/05/2020 2:10:50 PM

ਭਵਾਨੀਗੜ੍ਹ (ਕਾਂਸਲ) :- ਸਥਾਨਕ ਸ਼ਹਿਰ ਵਿਖੇ ਅੱਜ ਐਸ.ਪੀ. ਸੰਗਰੂਰ ਸ. ਗੁਰਮੀਤ ਸਿੰਘ ਵੱਲੋਂ ਅਚਾਨਕ ਸਥਾਨਕ ਮੇਨ ਬਜ਼ਾਰ ਅਤੇ ਹੋਰ ਜਨਤਕ ਥਾਵਾਂ ਉਪਰ ਚੈਕਿੰਗ ਕੀਤੀ ਗਈ। ਐਸ.ਪੀ. ਗੁਰਮੀਤ ਸਿੰਘ ਵੱਲੋਂ ਸਥਾਨਕ ਮੇਨ ਬਜ਼ਾਰ ਵਿਖੇ ਸੜਕਾਂ ਉਪਰ ਬੇਤਰਤੀਬੇ ਖੜ੍ਹੇ ਕੀਤੇ ਵਾਹਨਾਂ ਨੂੰ ਪਰਾ ਹਟਵਾਇਆ ਅਤੇ ਇਥੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਸਮਾਂ ਸਾਰਨੀ ਅਨੁਸਾਰ ਹੀ ਖੋਲ੍ਹਣ, ਸਮਾਜਿਕ ਦੂਰੀ ਬਣਾਏ ਰੱਖਣ ਲਈ ਦੁਕਾਨਾਂ ਵਿਚ ਗ੍ਰਹਾਕਾਂ ਦੀ ਭੀੜ ਨਾ ਕਰਨ, ਘੱਟ ਸਟਾਫ ਰੱਖਣ ਅਤੇ ਦੁਕਾਨਾਂ ਦੇ ਬਾਹਰ ਇਕ ਇਕ ਮੀਟਰ ਦੀ ਦੂਰੀ ਉਪਰ ਪੱਕੇ ਰੰਗ ਨਾਲ ਨਿਸ਼ਾਨ ਬਣਾਉਣ ਲਈ ਕਿਹਾ। ਐਸ.ਪੀ. ਗੁਰਮੀਤ ਸਿੰਘ ਵੱਲੋਂ ਬਜਾਰ ਵਿਖੇ ਹਲਵਾਈ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਹਲਵਾਈਆਂ ਅਤੇ ਕਰਿਆਨਾਂ ਦੁਕਾਨਦਾਰਾਂ ਨੂੰ ਦੁਕਾਨਾਂ ਵਿਚ ਸੈਨੇਟਾਇਜ਼ਰ ਰੱਖਣ, ਮਾਸਕ ਪਾਉਣ ਅਤੇ ਹੱਥਾਂ ਉਪਰ ਦਸਤਾਨੇ ਪਾਉਣ ਦੇ ਨਾਲ ਨਾਲ ਦੁਕਾਨਾਂ ਵਿਚ ਸਾਫ ਸਫਾਈ ਦੇ ਪੂਰੇ ਪ੍ਰਬੰਧ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ  ਕੋਰੋਨਾ ਦੇ ਵੱਧਦੇ ਮਾਮਲਿਆਂ ਤੋਂ ਸਾਨੂੰ ਪੂਰਾ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਅਤੇ ਸਾਵਧਾਨੀਆਂ ਰੱਖ ਕੇ ਅਸੀ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਬਚਾਅ ਸਕਦੇ ਹਾਂ।

 

Harinder Kaur

This news is Content Editor Harinder Kaur