ਸੋਨੀਆ ਗਾਂਧੀ ਕੀ ਜਾਣੇ ਭਾਰਤੀ ਸੱਭਿਆਚਾਰ ਵਿਚ ਦੀਵੇ ਜਗਾਉਣ ਦਾ ਮਹੱਤਵ : ਅਮਿਤ ਅਰੋੜਾ

04/05/2020 1:23:11 AM

ਜਲੰਧਰ, (ਗੁਲਸ਼ਨ)- ਦੇਸ਼ ਦੇ 130 ਕਰੋੜ ਲੋਕਾਂ ਵਲੋਂ ਕੋਰੋਨਾ ਵਾਇਰਸ ਨਾਲ ਲੜਾਈ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਅਪ੍ਰੈਲ ਐਤਵਾਰ ਦੇ ਦਿਨ ਰਾਤ 9 ਵਜ 9 ਮਿੰਟ ਤੱਕ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਪ੍ਰਕਾਸ਼ ਪੁੰਜ ਬਣਾਉਣ ਦੀ ਜੋ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ, ਦੀ ਸੋਨੀਆ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਵਲੋਂ ਆਲੋਚਨਾ ਕੀਤੀ ਜਾ ਰਹੀ ਹੈ। ਇਸ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਤੋਂ ਅਣਜਾਣ ਸੋਨੀਆ ਗਾਂਧੀ ਕੀ ਜਾਣੇ ਕਿ ਭਾਰਤੀ ਸੱਭਿਆਚਾਰ ਵਿਚ ਦੀਵੇ ਜਗਾਉਣ ਅਤੇ ਰੌਸ਼ਨੀ ਕਰਨ ਦੀ ਕੀ ਅਹਿਮੀਅਤ ਹੈ। ਦੀਵਾਨ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੂਰਦ੍ਰਿਸ਼ਟੀ ਮੁਤਾਬਿਕ ਦੇਸ਼ ਦੇ ਸਾਰੇ ਲੋਕਾਂ ਵਲੋਂ ਇਕੱਠੇ ਹੋ ਕੇ ਦੀਵੇ ਜਗਾ ਕੇ ਰੌਸ਼ਨੀ ਕਰ ਕੇ ਪ੍ਰਕਾਸ਼ ਪੁੰਜ ਬਣਾਉਣ ਦਾ ਮਕਸਦ ਲੋਕ ਸ਼ਕਤੀ ਦਾ ਪ੍ਰਦਰਸ਼ਨ ਅਤੇ ਸਮੂਹਿਕ ਤਾਕਤ ਨੂੰ ਦਰਸਾਉਣਾ ਹੈ। ਅਜਿਹਾ ਨਹੀਂ ਹੈ ਕਿ 9 ਨੰਬਰ ਦਾ ਕੋਈ ਟੋਟਕਾ ਹੈ। ਇਸ ਦੇ ਪਿੱਛੇ ਜੋਤਿਸ਼ ਅਤੇ ਧਾਰਮਿਕ ਮਹੱਤਵ ਨੂੰ ਵੀ ਵੇਖਿਆ ਜਾ ਿਰਹਾ ਹੈ। ਪੀ. ਐੱਮ. ਮੋਦੀ ਪ੍ਰਕਾਸ਼ ਦੇ ਪ੍ਰਭਾਵ ਨਾਲ ਊਰਜਾ ਪੁੰਜ ਬਣਾ ਕੇ ਕੋਰੋਨਾ ਵਾਇਰਸ ਦਾ ਖਾਤਮਾ ਕਰਨਾ ਚਾਹੁੰਦੇ ਹਨ।

ਤੀਜਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ 6 ਅਪ੍ਰੈਲ ਨੂੰ ਮਹਾਵੀਰ ਜਯੰਤੀ ਹੈ। ਭਗਵਾਨ ਮਹਾਵੀਰ ਸਵਾਮੀ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਜੈਨ ਸਮਾਜ ਵਲੋਂ ਦੀਵੇ ਜਗਾਏ ਜਾਂਦੇ ਹਨ। ਇਸ ਦੇ ਪਿੱਛੇ ਮਾਨਤਾ ਇਹ ਹੈ ਕਿ ਵੱਡੇ ਤੋਂ ਵੱਡਾ ਰੋਗ, ਸੋਗ, ਡਰ, ਸੰਕਟ ਇਸ ਨਾਲ ਦੂਰ ਹੋ ਜਾਂਦਾ ਹੈ। ਅਪ੍ਰੈਲ ਦਾ ਪਹਿਲਾ ਹਫਤਾ ਗੁਰੂ ਦੇਗ ਬਹਾਦਰ ਜੀ ਦੇ ਪ੍ਰਗਟ ਪੁਰਬ ਦੇ ਤੌਰ ’ਤੇ ਵੀ ਮਨਾਇਆ ਜਾਂਦਾ ਹੈ। ਸਾਰੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਹਫਤੇ ਦੇ ਅੰਤ ਤੱਕ ਦੀਪਮਾਲਾ ਕਰਦੇ ਹਨ ਅਤੇ ਨੌਵੇਂ ਪਾਤਿਸ਼ਾਹ ਦੇ ਪ੍ਰਗਟ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹਨ। ਅਰੋੜਾ ਨੇ ਕਿਹਾ ਕਿ ਇਸ ਪਵਿੱਤਰ ਦਿਨ ਦੀ ਅਹਿਮੀਅਤ ਸਿਰਫ ਭਾਰਤੀ ਸੰਸਕ੍ਰਿਤੀ ਦੇ ਝੰਡਾਬਰਦਾਰ ਨਰਿੰਦਰ ਮੋਦੀ ਹੀ ਜਾਣ ਸਕਦੇ ਹਨ।


Bharat Thapa

Content Editor

Related News