ਚਾਕੂ ਮਾਰ ਕੇ ਪੁੱਤ ਨੇ ਕੀਤਾ ਪਿਓ ਦਾ ਕਤਲ

05/01/2022 9:58:10 AM

ਸਰਦੂਲਗੜ੍ਹ (ਚੋਪੜਾ) : ਸਬ-ਡਵੀਜ਼ਨ ਦੇ ਪਿੰਡ ਝੰਡੂਕੇ ਦੀ ਅਨਾਜ ਮੰਡੀ ਵਿਚ ਮਾਨਸਾ ਤੋਂ ਲੇਬਰ ਦਾ ਕੰਮ ਕਰਨ ਆਏ ਪਰਿਵਾਰ ਦੀ ਆਪਸੀ ਖਹਿਬਾਜ਼ੀ ਵਿਚ ਪੁੱਤ ਵੱਲੋਂ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੇ ਹੀ ਪਿਓ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਗੁਰਜੀਤ ਸਿੰਘ (50) ਪੁੱਤਰ ਸੁਖਦੇਵ ਸਿੰਘ ਵਾਸੀ ਵੀਰ ਨਗਰ ਮਾਨਸਾ ਦੇ ਲੜਕੇ ਸੰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਅਮਨਦੀਪ ਸਿੰਘ ਨਾਲ ਪਿੰਡ ਝੰਡੂਕੇ ਦੀ ਅਨਾਜ ਮੰਡੀ ਵਿਚ ਲੇਬਰ ਦਾ ਕੰਮ ਕਰਨ ਆਏ ਹੋਏ ਸਨ।

ਇਹ ਵੀ ਪੜ੍ਹੋ : ਨੌਜਵਾਨ ਕਬੱਡੀ ਖਿਡਾਰੀ ਦੀ ਮਿਕਸਚਰ ’ਚ ਆਉਣ ਨਾਲ ਮੌਤ

ਬੀਤੀ ਦੇਰ ਰਾਤ ਮੇਰੇ ਭਰਾ ਅਮਨਦੀਪ ਦਾ ਸਾਡੇ ਨਾਲ ਕੰਮ ਕਰਦੀ ਲੇਬਰ ਦੇ ਕੁੱਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਅਤੇ ਮੇਰੇ ਪਿਤਾ ਜੀ ਨੇ ਅਮਨਦੀਪ ਨੂੰ ਉਨ੍ਹਾਂ ਨਾਲ ਲੜਾਈ ਕਰਨ ਤੋਂ ਰੋਕਿਆ ਤਾਂ ਗੁੱਸੇ ਵਿਚ ਆਏ ਅਮਨਦੀਪ ਸਿੰਘ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਉਨ੍ਹਾਂ ਦੀ ਛਾਤੀ ’ਤੇ ਵਾਰ ਕਰ ਦਿੱਤਾ। ਅਸੀ ਉਨ੍ਹਾਂ ਨੂੰ ਤਰੁੰਤ ਇਲਾਜ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਪਿਤਾ ਜੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਝੂਨੀਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News