ਜਵਾਈ ਨਾਲ ਹੀ ਮਾਰੀ 5 ਲੱਖ 74 ਹਜ਼ਾਰ ਰੁਪਏ ਦੀ ਠੱਗੀ, ਸੱਸ ਅਤੇ ਸਾਲੇ ਖ਼ਿਲਾਫ਼ ਕੇਸ ਦਰਜ

04/18/2021 4:03:39 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): 5 ਲੱਖ ਰੁਪਏ ਤੋਂ ਵੀ ਵੱਧ ਠੱਗੀ ਮਾਰਨ ਦੇ ਦੋਸ਼ ਵਿਚ ਪੁਲਸ ਨੇ ਸੱਸ ਅਤੇ ਸਾਲੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਪੁਲਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਹਰਮੇਲ ਸਿੰਘ ਵਾਸੀ ਭਦੌੜ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਸੱਸ ਭੁਪਿੰਦਰ ਕੌਰ ਅਤੇ ਸਾਲੇ ਤਜਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਲੁਧਿਆਣਾ ਨੇ ਮੇਰੀ ਜ਼ਮੀਨ ਦਾ ਠੇਕਾ ਕੁਲ ਰਕਮ 4 ਲੱਖ 55 ਹਜ਼ਾਰ ਪੀਏ ਅਤੇ ਬੈਂਕ ਏ.ਟੀ.ਐਮ. ਰਾਹੀਂ 1 ਲੱਖ 19 ਹਜ਼ਾਰ ਰੁਪਏ ਕੁੱਲ 5 ਲੱਖ 74 ਹਜ਼ਾਰ ਰੁਪਏ ਅਮਾਨਤ ਦੇ ਤੌਰ ’ਤੇ ਹਾਸਲ ਕੀਤੇ ਸਨ। ਪਰ ਮੇਰੇ ਸਾਲੇ ਤਜਿੰਦਰਪਾਲ ਸਿੰਘ ਅਤੇ ਸੱਸ ਭੁਪਿੰਦਰ ਕੌਰ ਨੇ ਉਸ ਨੂੰ ਖ਼ੁਰਦ-ਬੁਰਦ ਕਰਕੇ ਮੇਰੇ ਨਾਲ ਠੱਗੀ ਮਾਰੀ ਹੈ। ਮੁਦਈ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਵਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News