‘ਆਪ’ ਦੀ ਸਰਕਾਰ ''''ਚ ਕੁਝ ਵਿਧਾਇਕਾਂ ਵੱਲੋਂ ਬੇਗਾਨਿਆਂ ਨੂੰ ਖ਼ੁਸ਼ ਕਰਨ ਵਾਲੀਆਂ ਰਿਪੋਰਟਾਂ ਪੁੱਜੀਆਂ ਹਾਈਕਮਾਨ ਕੋਲ

04/20/2022 10:08:37 AM

ਜ਼ੀਰਾ (ਅਕਾਲੀਆਂਵਾਲਾ) : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਨੂੰ ਸੰਭਾਲਿਆਂ ਇਕ ਮਹੀਨਾ ਪੂਰਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਹਿਲੀ ਗਾਰੰਟੀ ਨੂੰ ਪੂਰਾ ਕਰਦਿਆਂ ਇਕ ਮਹੀਨੇ ਦਾ ਆਪਣਾ ਰਿਪੋਰਟ ਕਾਰਡ ਵੀ ਜਾਰੀ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹਰ ਮੁੱਦੇ ਨੂੰ ਲੈ ਕੇ ਪੰਜਾਬ ’ਤੇ ਨਜ਼ਰ ਰੱਖ ਰਹੇ ਹਨ, ਉਨ੍ਹਾਂ ਨੇ ਭਗਵੰਤ ਮਾਨ ਵੱਲੋਂ ਐਲਾਨੀ ਗਈ ਪਹਿਲੀ ਗਾਰੰਟੀ ਦੀ ਘੋਸ਼ਣਾ ਉਪਰ ਸੰਤੁਸ਼ਟੀ ਵੀ ਪ੍ਰਗਟਾਈ ਹੈ। ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪਾਰਟੀ ਵੱਲੋਂ ਆਪਣੇ ਵਿਧਾਇਕਾਂ ’ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਇਸ ਸਬੰਧੀ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਦੇ ਲਈ ਪਾਰਟੀ ਨੇ ਗੁਪਤ ਤੌਰ ’ਤੇ ਰਿਪੋਰਟਾਂ ਵੀ ਲੈਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਕਿਉਂਕਿ ਸਰਕਾਰ ਦੇ ਮੁੱਢਲੇ ਦਿਨਾਂ ਦੌਰਾਨ ਪਾਰਟੀ ਹਾਈ ਕਮਾਨ ਕੋਲ ਟਰੱਕ ਯੂਨੀਅਨਾਂ ਤੇ ਰੇਤ ਦੀਆਂ ਖੱਡਾਂ ’ਤੇ ਕਬਜ਼ੇ,ਆੜ੍ਹਤੀ ਐਸੋਸੀਏਸ਼ਨ, ਜਾਂ ਹੋਰ ਸਮਾਜਕ ਰੁਤਬੇ ਵਾਲੀਆਂ ਸੰਸਥਾਵਾਂ ਦੀ ਨੁਮਾਇੰਦਗੀ ਦੇਣ ਦੇ ਲਈ ਵਿਧਾਇਕਾਂ ਵੱਲੋਂ ਜ਼ੋਰ ਅਜਮਾਈ ਕੀਤੀ ਗਈ। ਬੇਸ਼ੱਕ ਕੁਝ ਵਿਧਾਇਕਾਂ ਨੇ ਅਜਿਹੀ ਦਖ਼ਲਅੰਦਾਜ਼ੀ ਤੋਂ ਆਪਣੇ ਆਪ ਨੂੰ ਸਾਫ਼-ਸੁਥਰੇ ਹੋਣ ਦਾ ਸਪੱਸ਼ਟੀਕਰਨ ਵੀ ਦਿੱਤਾ ਪਰ ਹਕੀਕੀ ਤੌਰ ’ਤੇ ਉਨ੍ਹਾਂ ਦਾ ਅਸ਼ੀਰਵਾਦ ਖੁਫ਼ੀਆ ਤੌਰ ’ਤੇ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਉਹ ਹੀ ਕਲਚਰ ਪੰਜਾਬ ਦੇ ਵਿਚ ਲਾਗੂ ਹੋ ਜਾਵੇ ਜਿਹੜਾ ਕਿ ਰਵਾਇਤੀ ਪਾਰਟੀਆਂ ਦੇ ਲੀਡਰ ਪਹਿਲਾਂ ਚਲਾਉਂਦੇ ਹੁੰਦੇ ਸਨ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਇਥੋਂ ਤਕ ਕਿ ਪਾਰਟੀ ਦੇ ਕੁਝ ਸੀਨੀਅਰ ਆਗੂ ਆਪਣੀ ਸਰਕਾਰ ’ਚ ਹੁੰਦੀ ਨਜ਼ਰ ਅੰਦਾਜ਼ੀ ਨੂੰ ਲੈ ਕੇ ਹਾਈ ਕਮਾਨ ਕੋਲ ਫਰਿਆਦ ਵੀ ਲਾ ਚੁੱਕੇ ਹਨ। ਹਾਈਕਮਾਨ ਨੂੰ ਕੁਝ ਅਜਿਹੀਆਂ ਰਿਪੋਰਟਾਂ ਵੀ ਮਿਲ ਰਹੀਆਂ ਹਨ ਕਿ ਜਿਹੜੇ ਲੀਡਰ ਦੂਸਰੀਆਂ ਜਾਨੀ ਰਵਾਇਤੀ ਪਾਰਟੀਆਂ ਵਿਚੋਂ ਆ ਕੇ ਆਮ ਆਦਮੀ ਪਾਰਟੀ ’ਚ ਵਿਧਾਇਕ ਬਣੇ ਹਨ ਉਨ੍ਹਾਂ ਵਿਧਾਇਕਾਂ ਦੀ ਕਾਰਗੁਜ਼ਾਰੀ ’ਤੇ ਕਿਤੇ ਨਾ ਕਿਤੇ ਸਵਾਲ ਉਠ ਰਹੇ ਨੇ , ਕਿਉਂਕਿ ਉਨ੍ਹਾਂ ’ਚ ਰਵਾਇਤੀ ਪਾਰਟੀਆਂ ਵਾਲੀ ਕਾਰਗੁਜ਼ਾਰੀ ਦਾ ਖੂਨ ਹੀ ਦੌੜ ਰਿਹਾ ਹੈ। ਪੰਜਾਬ ’ਚ ਪਾਰਟੀ ਦੀ ਹੋਂਦ ਤੋਂ ਲੈ ਕੇ ਸੱਤਾ ਪ੍ਰਾਪਤੀ ਤਕ ਵਫ਼ਾਦਾਰੀ ਨਿਭਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਅਜਿਹੇ ਵਿਧਾਇਕਾਂ ਤੋਂ ਖਫਾ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੋ ਰਹੀ। ਉਹ ਆਪਣਾ ਰਵਾਇਤੀ ਪਾਰਟੀਆਂ ਵਾਲਾ ਹੀ ਲਹਿਜਾ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਵਰਤ ਰਹੇ ਹਨ,ਜੇਕਰ ਪਾਰਟੀ ਦੇ ਸਿਧਾਂਤਾਂ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਲਈ ਇਕ ਵਰਕਰ ਵੀ ਉਨ੍ਹਾਂ ਮਹੱਤਵਪੂਰਨ ਹੈ ਜਿੰਨਾ ਕਿ ਲੋਕਾਂ ਵੱਲੋਂ ਚੁਣਿਆ ਗਿਆ ਵਿਧਾਇਕ। ਪਾਰਟੀ ਕੋਲ ਇਹ ਵੀ ਰਿਪੋਰਟਾਂ ਪੁੱਜ ਰਹੀਆਂ ਹਨ ਕਿ ਕੁਝ ਵਿਧਾਇਕਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮੋਹਰੀ ਬਣਾ ਰੱਖਿਆ ਹੈ,ਜਿਸ ਤੋਂ ਵੀ ਪਾਰਟੀ ਵਰਕਰ ਸੰਤੁਸ਼ਟ ਨਜ਼ਰ ਨਹੀਂ ਆ ਰਹੇ।ਇੱਥੋਂ ਤਕ ਕਿ ਕੁਝ ਵਿਧਾਇਕਾਂ ਨੇ ਉਹ ਰਵਾਇਤੀ ਪਾਰਟੀਆਂ ਦੇ ਪੀ. ਏ. ਰੱਖੇ ਹੋਏ ਹਨ,ਜਿਹੜੇ ਕਿ ਆਪਣੇ ਚਹੇਤੀਆਂ ਬਗੈਰ ਜਨਤਾ ਦੇ ਫੋਨ ਵੀ ਨਹੀਂ ਚੁੱਕਦੇ, ਸਗੋਂ ਪ੍ਰਸ਼ਾਸਨ ’ਤੇ ਆਪਣੀ ਹਕੂਮਤ ਚਲਾ ਰਹੇ ਹਨ। ਇਨ੍ਹਾਂ ਵੱਲੋਂ ਇਹ ਵੀ ਫੁਰਮਾਨ ਪ੍ਰਸ਼ਾਸਨ ਕੋਲ ਜਾਰੀ ਕੀਤੇ ਜਾ ਰਹੇ ਹਨ ਕਿ ਇਸ ਬੰਦੇ ਦਾ ਕੰਮ ਕਰਨਾ ਹੈ ਇਸ ਬੰਦੇ ਦਾ ਨਹੀਂ। ਪਾਰਟੀ ਕੋਲ ਇਹ ਵੀ ਰਿਪੋਰਟਾਂ ਪੁੱਜੀਆਂ ਹਨ ਕਿ ਜਿਹੜੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਆਗੂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਅੱਗੇ ਆਪਣੇ ਸਿਆਸੀ ਰੁਤਬੇ ਦੀਆਂ ਦਲੀਲਾਂ ਦਿੰਦੇ ਸਨ,ਉਹ ਅੱਜ ਕਿਵੇਂ ਪਾਰਟੀ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਜੇਕਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀ ਨਬਜ਼ ਟੋਹੀ ਜਾਵੇ ਤਾਂ ਉਹ ਰਵਾਇਤੀ ਪਾਰਟੀਆਂ ਵਿਚੋਂ ਆ ਕੇ ਵਿਧਾਇਕ ਬਣਿਆ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਕਿਉਂਕਿ ਅਜੇ ਵੀ ਕਿਤੇ ਨਾ ਕਿਤੇ ਉਹ ਐਸੋਸੀਏਸ਼ਨਾਂ ਦੀਆਂ ਅਹੁਦੇਦਾਰੀਆਂ ਆਪਣੇ ਚਹੇਤਿਆਂ ਨੂੰ ਵੰਡ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਆਪਣੇ ਚਹੇਤਿਆਂ ਨੂੰ ਖੁਸ਼ ਕਰਨ,ਵਿਧਾਇਕਾਂ ਵੱਲੋਂ ਪਾਰਟੀ ਨੂੰ ਜਵਾਬਦੇਹ ਹੋਣ ਦੇ ਲਈ ਜਾਂ ਫਿਰ ਪਾਰਟੀ ਵਰਕਰਾਂ ਦੀਆਂ ਅੱਖਾਂ ਪੂੰਝਣ ਦੇ ਲਈ ਉਨ੍ਹਾਂ ਨੂੰ ਅਹੁਦੇਦਾਰੀ ਤਾਂ ਦਿੱਤੀ ਜਾਂਦੀ ਹੈ,ਜਦੋਂ ਕਿ ਖੁਦਮੁਖਤਿਆਰੀ ਵਿਧਾਇਕ ਆਪਣੇ ਚਹੇਤਿਆਂ ਦੇ ਹੱਥ ਹੀ ਸੌਪਦੇ ਨੇ। ਆਮ ਆਦਮੀ ਪਾਰਟੀ ਦੇ ਵਰਕਰ ਆਪਣੇ ਅੰਦਰ ਛਲਕ ਰਹੇ ਦਰਦ ਦਾ ਅਹਿਸਾਸ ਇਸ ਗੱਲ ਤੋਂ ਪਾਰਟੀ ਹਾਈ ਕਮਾਨ ਕੋਲ ਕਰਵਾ ਰਹੇ ਹਨ ਕਿ ਜਿਨ੍ਹਾਂ ਦੀ ਪਾਰਟੀ ਨੂੰ ਫੁੱਟੀ ਕੌਡੀ ਵੀ ਦੇਣ ਨਹੀਂ ਉਨ੍ਹਾਂ ਨੂੰ ਮੁੜ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ।ਅਜਿਹੀਆਂ ਰਿਪੋਰਟਾਂ ਇਕੱਤਰ ਕਰਨ ਉਪਰੰਤ ਪਾਰਟੀ ਭਵਿੱਖ ਵਿਚ ਕੀ ਐਕਸ਼ਨ ਲਵੇ ਕਿ ਇਹ ਅਜੇ ਬੁਝਾਰਤ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News