ਡੇਰਾਬੱਸੀ ''ਚ 2 ਲੋਕਾਂ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ

08/03/2022 2:30:15 PM

ਡੇਰਾਬੱਸੀ (ਜ. ਬ.) : ਨਜ਼ਦੀਕੀ ਪਿੰਡ ਖਜੂਰਮੰਡੀ ਵਿਖੇ 57 ਸਾਲਾ ਬਜ਼ੁਰਗ ਫਕੀਰ ਸਿੰਘ ਅਤੇ ਪਿੰਡ ਪੁਨਸਰ ਵਿਖੇ 70 ਸਾਲਾ ਬਜ਼ੁਰਗ ਵਿੱਦਿਆ ਦੇਵੀ ਪਤਨੀ ਰਾਮਕਰਨ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਲਿਆ। ਫਕੀਰ ਸਿੰਘ ਨੂੰ ਸੱਪ ਨੇ ਉਸ ਵੇਲੇ ਡੰਗ ਮਾਰਿਆ, ਜਦੋਂ ਉਹ ਖੇਤਾਂ 'ਚ ਕੰਮ ਕਰ ਰਿਹਾ ਸੀ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਚੰਡੀਗੜ੍ਹ ਗੌਰਮਿੰਟ ਹਸਪਤਾਲ ਸੈਕਟਰ-32 ਵਿਖੇ ਰੈਫ਼ਰ ਕਰ ਦਿੱਤਾ।
ਦੂਸਰੇ ਮਾਮਲੇ 'ਚ ਪਿੰਡ ਪੁਨਸਰ ਵਿਖੇ 70 ਸਾਲਾ ਵਿੱਦਿਆ ਦੇਵੀ ਪਤਨੀ ਰਾਮਕਰਨ ਨੂੰ ਵੀ ਜ਼ਹਿਰੀਲੇ ਸੱਪ ਨੇ ਉਸ ਵੇਲੇ ਡੰਗ ਮਾਰ ਲਿਆ, ਜਦੋਂ ਉਹ ਖੇਤਾਂ 'ਚ ਪਸ਼ੂਆਂ ਲਈ ਚਾਰਾ ਵੱਢ ਰਹੀ ਸੀ। ਵਿੱਦਿਆ ਦੇਵੀ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।


Babita

Content Editor

Related News