ਲੜਕੀ ਨੂੰ ਸੱਪ ਨੇ ਡੱਸਿਆ, ਮੌਤ

10/17/2019 10:37:06 AM

ਬੱਧਨੀ ਕਲਾਂ (ਮਨੋਜ)—ਪਿੰਡ ਲੋਪੋਂ ਵਿਖੇ ਸੱਪ ਦੇ ਡੱਸਣ ਨਾਲ 14 ਸਾਲਾ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਲੜਕੀ ਦੇ ਪਿਤਾ ਰਾਜੂ ਸਾਧਾ ਵਾਸੀ ਲੋਪੋਂ ਨੇ ਕਿਹਾ ਕਿ ਉਹ ਸ਼ਾਮ ਨੂੰ ਖੇਤਾਂ 'ਚ ਆਪਣੀ ਲੜਕੀ ਨਾਲ ਪੱਠੇ ਲੈਣ ਗਿਆ ਸੀ ਤਾਂ ਪੱਠਿਆਂ 'ਚੋਂ ਜ਼ਹਿਰੀਲੇ ਸੱਪ ਨੇ ਹਰਪ੍ਰੀਤ ਕੌਰ (14) ਨੂੰ ਡੱਸ ਲਿਆ, ਜਿਸ 'ਤੇ ਉਨ੍ਹਾਂ ਤੁਰੰਤ ਪਿੰਡ ਲੋਪੋਂ ਦੇ ਦੌਧਰ ਰੋਡ 'ਤੇ ਬੈਠੇ ਜੋਗੀ ਨਾਥ ਨੂੰ ਬੁਲਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ, ਸਰੀਰ ਵੀ ਜ਼ਹਿਰ ਨਾਲ ਨੀਲਾ ਹੋਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਣ ਪਿੰਡ ਵਾਸੀਆਂ ਨੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ।


Shyna

Content Editor

Related News