40,000 ਨਸ਼ੇ ਵਾਲੀਆਂ ਗੋਲੀਆਂ ਸਣੇ ਤਸਕਰ ਅੜਿੱਕੇ

06/26/2020 1:37:46 AM

ਫ਼ਰੀਦਕੋਟ, (ਰਾਜਨ)- ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸੀ. ਆਈ. ਏ. ਸਟਾਫ ਫਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵਲੋਂ ਇਕ ਕਥਿਤ ਦੋਸ਼ੀ ਜਗਦੇਵ ਸਿੰਘ ਉਰਫ ਮਾਣਾ ਵਾਸੀ ਡੋਡ ਕੋਲੋਂ 40,000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਇਸਨੂੰ ਕਾਬੂ ਕਰ ਲਿਆ ਗਿਆ। ਸਥਾਨਕ ਸੀ. ਆਈ. ਏ. ਮੁਖੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਦੋਸ਼ੀ ਨਸ਼ੇ ਵਾਲੀਆਂ ਗੋਲੀਆਂ ਦੀ ਤਸਕਰੀ ਕਰਦਾ ਹੈ ਅਤੇ ਇਹ ਦੋਸ਼ੀ ਆਪਣੀ ਕਾਰ ’ਤੇ ਨਸ਼ੇ ਵਾਲੀਆਂ ਗੋਲੀਆਂ ਲਈ ਆਉਂਦਾ ਹੈ ਜਿਸ ’ਤੇ ਪੁਲਸ ਪਾਰਟੀ ਵਲੋਂ ਬ-ਹੱਦ ਪਿੰਡ ਲੰਬਵਾਲੀ ਵਿਖੇ ਲਾਏ ਗਏ ਨਾਕੇ ਦੌਰਾਨ ਇਸਦੀ ਕਾਰ ਨੂੰ ਰੋਕ ਕੇ ਪਹਿਲਾਂ ਜਸਤਿੰਦਰ ਸਿੰਘ ਧਾਲੀਵਾਲ ਡੀ.ਐੱਸ.ਪੀ ਇੰਵੈਸਟੀਗੇਸ਼ਨ ਨੂੰ ਇਤਲਾਹ ਦਿੱਤੀ ਗਈ ਅਤੇ ਉਨ੍ਹਾਂ ਦੇ ਘਟਨਾਂ ਸਥਾਨ ’ਤੇ ਪੁੱਜਣ ਉਪਰੰਤ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ ਉਕਤ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ।

Bharat Thapa

This news is Content Editor Bharat Thapa