2 ਕਿੱਲੋ ਅਫੀਮ ਸਣੇ ਤਸਕਰ ਗ੍ਰਿਫਤਾਰ

01/16/2020 10:50:37 PM

ਲੁਧਿਆਣਾ, (ਜ. ਬ.)— ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ ਸਮੱਗਲਰ ਨੂੰ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਪੁਲਸ ਨੇ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ। ਦੋਸ਼ੀ ਦੀ ਪਛਾਣ ਰਾਂਚੀ ਦੇ ਪਿੰਡ ਕਿਤਾਨਤੁ ਦੇ ਰਹਿਣ ਵਾਲੇ ਮੰਗਲ ਸਵਾਮੀ ਦੇ ਰੂਪ ਵਜੋਂ ਕੀਤੀ ਗਈ ਹੈ। 
ਇੰਸ. ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਏ. ਐੱਸ. ਆਈ. ਜਸਵੰਤ ਸਿੰਘ ਦੀ ਟੀਮ ਰਾਤ ਨੂੰ ਕਰੀਬ 2 ਵਜੇ ਰੇਲਵੇ ਕੰਪਲੈਕਸ 'ਚ ਚੈਕਿੰਗ ਕਰ ਰਹੀ ਸੀ ਤਾਂ ਉਕਤ ਦੋਸ਼ੀ ਪਾਰਟੀ ਨੂੰ ਦੇਖ ਦੇ ਵਾਪਸ ਪਲੇਟ ਫਾਰਮ ਵੱਲ ਭੱਜਿਆ। ਸ਼ੱਕ ਹੋਣ 'ਤੇ ਪੁਲਸ ਪਾਰਟੀ ਨੇ ਪਿੱਛਾ ਕਰ ਕੇ ਦੋਸ਼ੀ ਨੂੰ ਪਕੜ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿੱਲੋ ਅਫੀਮ ਬਰਾਮਦ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਝਾਰਖੰਡ 'ਚ ਖੇਤੀ ਦਾ ਕੰਮ ਕਰਦਾ ਹੈ ਅਤੇ ਅਫੀਮ ਦੀ ਖੇਤੀ ਵੀ ਕਰਦਾ ਹੈ। ਉਸ ਨੂੰ ਕੁਝ ਲੋਕਾਂ ਨੇ ਵੱਧ ਪੈਸੇ ਦੇਣ ਦਾ ਲਾਲਚ ਦੇ ਕੇ ਅਫੀਮ ਲੁਧਿਆਣਾ 'ਚ ਲਿਆਉਣ ਲਈ ਕਿਹਾ ਸੀ। ਉਨ੍ਹਾਂ ਨੇ ਉਸ ਤੋਂ ਸਟੇਸ਼ਨ ਦੇ ਬਾਹਰ ਹੀ ਅਫੀਮ ਲੈਣੀ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਮੋਬਾਇਲ ਕਬਜ਼ੇ 'ਚ ਲੈ ਕੇ ਉਸ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਤਾਂ ਕਿ ਉਸ ਦੇ ਸਾਥੀਆਂ ਦੇ ਬਾਰੇ 'ਚ ਪਤਾ ਲਾਇਆ ਜਾ ਸਕੇ। ਦੋਸ਼ੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਹੀ ਸਪਲਾਈ ਕਰਨ ਲਈ ਆਇਆ ਸੀ।


KamalJeet Singh

Content Editor

Related News