85 ਕਿਲੋਂ ਡੋਡੇ ਚੂਰਾ ਪੋਸਤ ਸਮੇਤ ਤਸਕਰ ਗ੍ਰਿਫ਼ਤਾਰ

10/21/2020 3:48:51 PM

ਜੈਤੋ( ਗੁਰਮੀਤਪਾਲ): ਸੀ.ਆਈ ਏ ਸਟਾਫ ਫਰੀਦਕੋਟ.ਸ.ਥ. ਗੁਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਸ਼ੱਕ ਦੇ ਅਧਾਰ 'ਤੇ ਪਿੰਡ ਬਾਜਾਖਾਨਾ 'ਚ ਚੈਕਿੰਗ ਕਰ ਰਿਹਾ ਸੀ ਤਾਂ ਟਰੱਕ ਨੰਬਰੀ ਪੀ.ਬੀ. 04 ਵੀ 9395 ਜਿਸ ਨੂੰ ਬਲਰਾਜ ਸਿੰਘ ਪੁੱਤਰ ਭਾਗ ਸਿੰਘ ਵਾਸੀ ਪ੍ਰਧਾਨ ਬਸਤੀ ਲੋਹਾਰਾ ਥਾਣਾ ਕੋਟ ਈਸੇ ਖਾ ਜ਼ਿਲ੍ਹਾ ਮੋਗਾ ਉਕਤ ਚਲਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ 'ਚ ਪਏ ਪਲਾਸਟਿਕ 'ਚ ਗੱਟੇ 'ਚੋਂ 85 ਕਿਲੋਂ ਗ੍ਰਾਮ ਡੋਡੇ ਪੋਸਤ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਜੈਤੋ ਪਰਮਿੰਦਰ ਸਿੰਘ (ਪੀ.ਪੀ.ਐੱਸ.) ਦੀ ਹਾਜ਼ਰੀ 'ਚ ਬਲਰਾਜ ਸਿੰਘ ਕੋਲੋਂ ਬਰਾਮਦ ਕੀਤੇ ਗਏ ਅਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਗਿਆ।

Aarti dhillon

This news is Content Editor Aarti dhillon