ਛੋਟੇ ਹਾਥੀ ਤੇ ਮੋਟਰਸਾਈਕਲ ਦੀ ਟੱਕਰ, 1 ਦੀ ਮੌਤ

04/07/2021 12:23:50 AM

ਲੁਧਿਆਣਾ, (ਰਾਮ)- ਇਕ ਮੋਟਰਸਾਈਕਲ ਚਾਲਕ ਨੂੰ ਛੋਟੇ ਹਾਥੀ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਮਾਰੀ ਗਈ ਟੱਕਰ ਦੌਰਾਨ ਜ਼ਖਮੀ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸੁਖਜਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਪਿੰਡ ਜੰਡਿਆਲੀ ਨੇ ਦੱਸਿਆ ਕਿ ਬੀਤੀ 5 ਅਪ੍ਰੈਲ ਦੀ ਦੁਪਹਿਰ ਸਵਾ 12 ਵਜੇ ਉਸ ਦੇ ਪਿਤਾ ਧਰਮਿੰਦਰ ਸਿੰਘ (52) ਪੁੱਤਰ ਕੁਲਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਜਮਾਲਪੁਰ ਚੌਕ ਤੋਂ ਜੰਡਿਆਲੀ ਵੱਲ ਆ ਰਹੇ ਸੀ। ਰਸਤੇ ’ਚ ਵੀਰ ਪੈਲੇਸ ਨੇੜੇ ਇਕ ਛੋਟੇ ਹਾਥੀ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਸੁਖਜਿੰਦਰ ਦੇ ਪਿਤਾ ਧਰਮਿੰਦਰ ਨੂੰ ਟੱਕਰ ਮਾਰ ਦਿੱਤੀ। ਗੰਭੀਰ ਜ਼ਖਮੀ ਹਾਲਤ ’ਚ ਧਰਮਿੰਦਰ ਦੀ ਹਸਪਤਾਲ ਲਿਜਾਂਦੇ ਹੋਏ ਰਸਤੇ ’ਚ ਮੌਤ ਹੋ ਗਈ। ਥਾਣਾ ਜਮਾਲਪੁਰ ਦੀ ਪੁਲਸ ਨੇ ਸੁਖਜਿੰਦਰ ਦੇ ਬਿਆਨਾਂ ’ਤੇ ਅਣਪਛਾਤੇ ਛੋਟੇ ਹਾਥੀ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

Bharat Thapa

This news is Content Editor Bharat Thapa