ਦਲਿਤ ਅਧਿਆਪਕਾ ਨੂੰ ਇਨਸਾਫ ਦਿਵਾਉਣ ਲਈ ਨੰਗੇ ਧੜ ਕੀਤੀ ਪੁਲਸ ਖਿਲਾਫ ਨਾਅਰੇਬਾਜ਼ੀ

09/18/2018 6:20:59 AM

ਨਾਭਾ, (ਜੈਨ)- ਅੱਜ ਥਾਣਾ ਸਦਰ ਦਾ ਲੋਕਾਂ ਤੇ ਦਲਿਤ ਪਰਿਵਾਰ ਨੇ ਜਬਰ-ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਦੀ ਅਗਵਾਈ ਹੇਠ ਨੰਗੇ ਹੋ ਕੇ ਘਿਰਾਓ ਕਰਦਿਅਾਂ ਐੈੱਸ. ਐੈੱਚ. ਓ. ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਵਰਨਣਯੋਗ ਹੈ ਕਿ ਦਲਿਤ ਅਧਿਆਪਕਾ ਰਾਜਦੀਪ ਕੌਰ ਨੇ 17 ਦਿਨ ਪਹਿਲਾਂ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਦੇ ਖੁਦਕੁਸ਼ੀ ਕਰਨ ਲਈ ਨਹਿਰ ਵਿਚ ਛਾਲ ਮਾਰੀ ਸੀ, ਜਿਸ ਨੂੰ ਰਾਹਗੀਰਾਂ ਨੇ ਬਚਾਅ ਲਿਆ ਸੀ। ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਦੇ ਬਾਵਜੂਦ ਪਤੀ ਤੇ ਸੱਸ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਰਹੀ।  ਪਿਛਲੇ 5 ਦਿਨਾਂ ਤੋਂ ਥਾਣੇ ਅੱਗੇ ਧਰਨਾ ਵੀ ਜਾਰੀ ਹੈ। 
 ਅਧਿਆਪਕਾ ਦੇ ਪਿਤਾ ਰਣਜੀਤ ਉਰਫ ਭੋਲਾ ਨੇ ਦੱਸਿਆ ਕਿ ਸਾਨੂੰ 2 ਵਾਰ ਐੈੱਸ. ਐੈੱਚ. ਓ. ਰੰਧਾਵਾ ਯਕੀਨ ਦਿਵਾ ਚੁੱਕਾ ਹੈ ਕਿ ਮੈਂ ਗ੍ਰਿਫ਼ਤਾਰੀ 24 ਘੰਟਿਆਂ ਵਿਚ ਕਰਾਂਗਾ ਪਰ ਟਾਲਮਟੋਲ ਕੀਤਾ ਜਾ ਰਿਹਾ ਹੈ। ਇਸ ਕਾਰਨ ਅਸੀਂ ਪਰੇਸ਼ਾਨ ਹਾਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੇ ਹਾਈ ਕੋਰਟ ਵਿਚ ਵੀ ਅਪੀਲ ਕਰ ਰਹੇ ਹਾਂ।