ਨਾਭਾ ਦੀ ਜੇਲ੍ਹ ''ਚੋਂ  6 ਮੋਬਾਇਲ, 94 ਜਰਦੇ ਦੀਆਂ ਪੁੜੀਆਂ ਸਣੇ ਸਿਗਰੇਟਾਂ ਬਰਾਮਦ

06/26/2022 9:56:09 AM

ਨਾਭਾ (ਰਾਹੁਲ) : ਹਮੇਸ਼ਾ ਹੀ ਵਿਵਾਦਾਂ 'ਚ ਰਹਿਣ ਵਾਲੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਹੁਣ 6 ਮੋਬਾਇਲ, 7 ਮੋਬਾਇਲ ਚਾਰਜਰ, 94 ਪੁੜੀਆਂ ਜਰਦਾ ਅਤੇ 3 ਸਿਗਰੇਟਾਂ ਦੀਆਂ ਡੱਬੀਆਂ ਬਰਾਮਦ ਹੋਈਆਂ ਹਨ। 
ਇਹ ਸਮਾਨ ਜੇਲ੍ਹ 'ਚ ਲਾਵਾਰਿਸ ਤੌਰ 'ਤੇ ਮਿਲਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਮਾਨ ਕਿੱਥੋਂ ਆਇਆ ਅਤੇ ਕਿਸਦਾ ਹੈ, ਪੁਲਸ ਹੁਣ ਇਸ ਦੀ ਜਾਂਚ 'ਚ ਜੁੱਟ ਗਈ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri