ਦੋ ਸਕੀਆਂ ਭੈਣਾਂ ਨੂੰ ਵਰਗਲਾ ਕੇ ਲਿਜਾਣ ''ਤੇ ਦੋ ਖਿਲਾਫ਼ ਪਰਚਾ

08/18/2020 6:28:45 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਵਿਆਹ ਦਾ ਝਾਂਸਾ ਦੇ ਕੇ ਦੋ ਸਕੀਆਂ ਭੈਣਾਂ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਪੁਲਸ ਨੇ ਦੋ ਜਾਣਿਆਂ ਖਿਲਾਫ਼ ਕੇਸ ਦਰਜ ਕੀਤਾ। ਜਾਣਕਾਰੀ ਅਨੁਸਾਰ ਸਥਾਨਕ ਗੁਰੂ ਤੇਗ ਬਹਾਦੁਰ ਕਲੋਨੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਬੀਤੀ 16 ਅਗਸਤ ਨੂੰ ਸਵੇਰੇ ਉੱਠ ਕੇ ਦੇਖਿਆ ਕਿ ਉਸਦੀਆਂ ਦੋਵੇ ਕੁੜੀਆਂ ਘਰ ਨਹੀਂ ਸਨ, ਜਿਸ ਸਬੰਧੀ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮਨਦੀਪ ਕੁਮਾਰ ਅਤੇ ਇਕ ਨਾ-ਮਾਲੂਮ ਮੁੰਡਾ ਉਸਦੀਆਂ ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ ਹਨ। ਪੁਲਸ ਨੇ ਕੁੜੀਆਂ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮਨਦੀਪ ਕੁਮਾਰ ਪੁੱਤਰ ਭਾਰਤ ਪਾਸਵਾਨ ਵਾਸੀ ਭਵਾਨੀਗੜ੍ਹ ਤੇ ਅਦਨਾਨ ਸੁਦਾਗਰ ਪੁੱਤਰ ਬਬਲੂ ਮੁਰਾਨੀਪੁਰ (ਝਾਂਸੀ) ਖਿਲਾਫ਼ ਮੁਕਦੱਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


Shyna

Content Editor

Related News