ਸਰਹੰਦ ਨਹਿਰ ਟੁੱਟੀ, 100 ਫੁੱਟ ਦਾ ਪਿਆ ਪਾੜ, ਰਾਜਸਥਾਨ ਫੀਡਰ ’ਚ ਭਰਿਆ ਪਾਣੀ

04/02/2022 12:06:13 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿੰਡ ਥਾਂਦੇਵਾਲਾ ਕੋਲੋਂ ਲੰਘਦੀਆਂ ਜੁੜਵਾਂ ਨਹਿਰਾਂ ’ਚੋਂ ਬੀਤੀ ਰਾਤ ਕਰੀਬ 12 ਵਜੇ ਸਰਹੰਦ ਫੀਡਰ ਵਿਚ ਕਰੀਬ 100 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਸਰਹੰਦ ਫੀਡਰ ਦਾ ਪਾਣੀ ਰਾਜਸਥਾਨ ਫੀਡਰ ’ਚ ਭਰ ਗਿਆ। ਇਸਦੇ ਚੱਲਦਿਆਂ ਰਾਜਸਥਾਨ ਫੀਡਰ ’ਚ ਖੜ੍ਹੀਆਂ ਜੇ. ਸੀ. ਬੀ. ਮਸ਼ੀਨਾਂ ਤੇ ਹੋਰ ਸਾਮਾਨ ਪਾਣੀ ’ਚ ਡੁੱਬ ਗਿਆ। ਇਥੇ ਦੱਸਣਯੋਗ ਹੈ ਕਿ ਰਾਜਸਥਾਨ ਫੀਡਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਰਾਤ ਸਮੇਂ ਮਸ਼ੀਨਾਂ ਨਹਿਰ ’ਚ ਹੀ ਖੜੀਆਂ ਸਨ। ਉੱਥੇ ਕੰਮ ਕਰਦੇ ਲੋਕਾਂ ਵਲੋਂ ਬਾਕੀ ਸਾਮਾਨ ਤਾਂ ਕੱਢ ਲਿਆ ਗਿਆ ਸੀ ਪਰ ਜੇ. ਸੀ. ਬੀ. ਮਸ਼ੀਨਾਂ ਪਾਣੀ ’ਚ ਡੁੱਬ ਗਈਆਂ। ਜਿਸ ਕਾਰਨ ਠੇਕੇਦਾਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਉੱਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਰਾਜਸਥਾਨ ਨਹਿਰ ’ਚ ਖੜ੍ਹਾ ਥੋੜਾ ਬਹੁਤਾ ਪਾਣੀ ਮੋਟਰਾਂ ਤੇ ਜਨਰੇਟਰਾਂ ਨਾਲ ਸਰਹੰਦ ਫੀਡਰ ’ਚ ਸੁੱਟਿਆ ਜਾ ਰਿਹਾ ਸੀ ਕਿ ਇਸ ਦੌਰਾਨ ਰਾਤ ਸਮੇਂ ਪਾਣੀ ਪਲਾਸਟਿਕ ਤੇ ਪੋਲੀਥੀਨ ਦੀਆਂ ਪਾਈਪਾਂ ਵਿਚੋਂ ਲੀਕ ਹੋਣ ਕਾਰਨ ਪਾਣੀ ਦੀ ਖਾਰ ਪੈ ਕੇ ਨਹਿਰ ਟੁੱਟ ਗਈ। ਜਦ ਤੱਕ ਇਸਦਾ ਪਤਾ ਲੱਗਾ ਉਦੋਂ ਤੱਕ ਵੱਡਾ ਪਾੜ ਪੈ ਚੁੱਕਾ ਸੀ।

ਇਹ ਵੀ ਪੜ੍ਹੋ : ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਉੱਧਰ ਰਾਜਸਥਾਨ ਨਹਿਰ ’ਚ ਪਾਣੀ ਭਰ ਜਾਣ ਕਾਰਨ ਇੱਥੇ ਨਹਿਰ ਦਾ ਨਿਰਮਾਣ ਕਰਵਾ ਰਹੇ ਠੇਕੇਦਾਰ ਨਿਖਿਲ ਦੀਆਂ 2 ਜੇ. ਸੀ. ਬੀ. ਮਸ਼ੀਨਾਂ ਜਿਨ੍ਹਾਂ ਵਿਚੋਂ ਇਕ ਦੀ ਕਮੀਤ 70 ਲੱਖ ਰੁਪਏ ਤੇ ਇਕ ਮਸ਼ੀਨ ਦੀ ਕਮੀਤ ਕਰੀਬ 30 ਲੱਖ ਰੁਪਏ ਹੈ ਡੁੱਬ ਗਈਆਂ। ਠੇਕੇਦਾਰ ਅਨੁਸਾਰ ਉਸਦਾ ਕਰੀਬ 3-4 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉੱਧਰ ਨਹਿਰ ’ਚ ਪਏ ਪਾੜ ਦਾ ਪਤਾ ਲੱਗਦਿਆਂ ਹੀ ਸਬੰਧਤ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਜਿਨ੍ਹਾਂ ਨੇ ਪਾੜ ਨੂੰ ਪੂਰਨਾ ਸ਼ੁਰੂ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha