ਸਿੰਗਲਾ ਨੇ ਪੁਲਸ ਮੁਲਾਜ਼ਮਾਂ ਦੀ ਮਾਤਾਵਾਂ ਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ

05/11/2020 9:51:36 PM

ਮਾਨਸਾ, (ਸੰਦੀਪ ਮਿੱਤਲ)- ਆਲ ਇੰਡੀਆ ਕਾਂਗਰਸ ਦੇ ਮੈਂਬਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ ਨੇ ਮਾਂ ਦਿਵਸ ਨੂੰ ਸਮਰਪਿਤ ਜ਼ਿਲਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਦੀ ਸੂਖਮ ਸੋਚ ਸਦਕਾ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਤੇ ਥਾਣਾ ਬਰੇਟਾ ਦੇ ਮੁੱਖੀ ਸੁਰਜਨ ਸਿੰਘ ਦੀ ਅਗਵਾਈ 'ਚ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਅਫਜ਼ਾਈ ਕਰਨ ਲਈ ਥਾਣਾ ਬਰੇਟਾ ਵਿਖੇ ਵੱਡੀ ਗਿਣਤੀ 'ਚ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਸਿੰਗਲਾ ਨੇ ਕਿਹਾ ਕਿ ਸਾਡੇ ਸਮਾਜ ਅੰਦਰ ਮਾਂ ਨੂੰ ਹੀ ਰੱਬ ਦਾ ਦੂਜਾ ਰੂਪ ਕਿਹਾ ਗਿਆ ਹੈ। ਸਾਨੂੰ ਸਾਡੀ ਮਾਂ ਨੇ ਆਪਣੇ ਕੁੱਖੋਂ ਜਨਮ ਦੇ ਕੇ ਇਹ ਦੁਨੀਆਂ ਦਿਖਾਈ ਹੈ। ਇਸ ਲਈ ਅਸੀਂ ਜੋ ਕੁੱਝ ਵੀ ਹਾਂ ਸਿਰਫ ਮਾਂ ਦੀ ਬਦੌਲਤ ਹਾਂ। ਇਸ ਮੌਕੇ ਥਾਣਾ ਮੁਨਸ਼ੀ ਗੁਰਦਰਸ਼ਨ ਸਿੰਘ, ਬਲਾਕ ਸੰਮਤੀ ਮੈਂਬਰ ਰਾਮਲਾਜ ਸਿੰਘ ਬਹਾਦਰਪੁਰ , ਸੇਠ ਜਗਨ ਨਾਥ ਰੰਘਘਿਆਲ, ਡਾ. ਧਰਮਿੰਦਰ ਅਰੌੜਾ, ਸਤੀਸ਼ ਭਾਟੀਆ, ਬਲਵਿੰਦਰ ਵਿੱਕੀ, ਮੋਹਣ ਸਿੰਘ ਸਾਬਕਾ ਸਰਪੰਚ ਖੁਡਾਲ , ਸਤੀਸ਼ ਕਰਿਆਣਾ, ਜਸਵੀਰ ਸਿੰਘ ਖੁਡਾਲ ਤੋ ਇਲਾਵਾ ਇਲਾਕੇ ਦੀਆਂ ਅਹਿਮ ਸਖਸ਼ੀਅਤਾਂ ਹਾਜ਼ਰ ਸਨ।


Bharat Thapa

Content Editor

Related News