ਸਿੰਗਲਾ ਦੀ ਕੋਠੀ ਤੋਂ ਬਾਅਦ ਹੁਣ ਰੈਸਟ ਹਾਊਸ ਅੱਗੇ ਵੀ ਲੱਗਿਆ ਪੱਕਾ ਮੋਰਚਾ

04/23/2021 1:04:16 PM

ਸੰਗਰੂਰ (ਸਿੰਗਲਾ): ਈ.ਟੀ.ਟੀ. 2364 ਸਿਲੈਕਟਡ ਟੀਚਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਰੈਸਟ ਹਾਊਸ ਸੰਗਰੂਰ ਅੱਗੇ ਪੱਕਾ ਧਰਨਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਵੱਲੋਂ ਕੈਬਨਿਟ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਲੰਮੇ ਸਮੇਂ ਤੋਂ ਪੱਕਾ ਧਰਨਾ ਲਾਇਆ ਗਿਆ ਹੈ। ਜਿਸ ਕਰ ਕੇ ਸਿੰਗਲਾ ਵੱਲੋਂ ਹੁਣ ਰੈਸਟ ਹਾਊਸ ਸੰਗਰੂਰ ਤੋਂ ਹੀ ਸਾਰਾ ਕੰਮਕਾਰ ਦੇਖਿਆ ਜਾ ਰਿਹਾ ਸੀ ਪਰ ਅੱਜ ਇਨ੍ਹਾਂ ਅਧਿਆਪਕਾਂ ਵੱਲੋਂ ਵੀ ਰੈਸਟ ਹਾਊਸ ਅੱਗੇ ਪੱਕਾ ਧਰਨਾ ਲਾਉਣ ਨਾਲ ਸਿੰਗਲਾ ਨੂੰ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ।

ਯੂਨੀਅਨ ਦੇ ਆਗੂਆਂ ਧੀਰਜ ਕੁਮਾਰ, ਰਾਮ ਸਿੰਘ ਮੋਗਾ, ਜਗਜੀਤ ਸਿੰਘ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਨ੍ਹਾਂ ਚਿਰ ਇਹ ਧਰਨਾ ਪੱਕੇ ਤੌਰ ’ਤੇ ਲਾਇਆ ਜਾਵੇਗਾ।

Shyna

This news is Content Editor Shyna