5 ਅਪ੍ਰੈਲ ਨੂੰ ਸਿੰਘੂ ਬਾਰਡਰ ਦਿੱਲੀ ਲਈ ਫ਼ਿਰੋਜ਼ਪੁਰ ਤੋਂ ਕਿਸਾਨਾਂ ਮਜ਼ਦੂਰਾਂ ਦਾ ਵੱਡਾ ਕਾਫਲਾ ਹੋਵੇਗਾ ਰਵਾਨਾ

03/31/2021 6:01:08 PM

ਗੁਰੂਹਰਸਹਾਏ (ਆਵਲਾ): ਕਿਸਾਨ ਸੰਘਰਸ਼ ਕਮੇਟੀ ਜ਼ੋਨ ਗੁਰੂ ਹਰਸਹਾਏ ਦੀ ਵਿਸ਼ਾਲ ਮੀਟਿੰਗ ਧਰਮ ਸਿੰਘ ਸਿੱਧੂ ਜੋਨ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸੰਗਤਸਰ ਮਾਦੀ ਕੇ ਵਿਖੇ ਹੋਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵੀ ਪਹੁੰਚੇ।ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਮੰਗਲ ਸਿੰਘ ਅਤੇ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।ਪਰ ਮੋਦੀ ਸਰਕਾਰ ਢੀਠ ਵਤੀਰਾ ਧਾਰਨ ਕਰਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ।

ਮੋਦੀ ਨੂੰ ਭੁਲੇਖਾ ਹੈ ਕਿ ਕਿਸਾਨ ਕਣਕ ਦੀ ਕਟਾਈ ਸਮੇਂ ਵਾਪਸ ਚਲੇ ਜਾਣਗੇ।ਪਰ 5ਅਪ੍ਰੈਲ ਨੂੰ ਫਿਰੋਜ਼ਪੁਰ ਤੋਂ ਵੱਡਾ ਜਥਾ ਟਰੈਕਟਰ ਟਰਾਲੀਆਂ,ਬੱਸਾਂ, ਕਾਰਾਂ,ਜੀਪਾਂ,ਰਾਹੀਂ ਦਿੱਲੀ ਪਹੁੰਚ ਕੇ ਮੋਦੀ ਸਰਕਾਰ ਦੇ ਭੁਲੇਖੇ ਦੂਰ ਕਰੇਗਾ।ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨ ਜੋ ਕਿ ਕਿਸਾਨ ਵਿਰੋਧੀ ਹਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਅੰਦੋਲਨ ਜਾਰੀ ਰਹੇਗਾ।ਇਸ ਮੌਕੇ ਰਣਜੀਤ ਸਿੰਘ,ਦੀਵਾਨ ਚੰਦ,ਸੁਖਵੰਤ ਸਿੰਘ, ਪ੍ਰੀਤਮ ਸਿੰਘ,ਮੇਜਰ ਸਿੰਘ,ਫੁੰਮਣ ਸਿੰਘ,ਗੁਰਮੇਲ ਸਿੰਘ,ਅਵਤਾਰ ਸਿੰਘ,ਲਖਵੀਰ ਸਿੰਘ,ਹਰਿਮੰਦਰ ਸਿੰਘ,ਸ਼ਾਮ ਲਾਲ,ਸੁਖਦੇਵ ਸਿੰਘ,ਸਵਰਨ ਸਿੰਘ, ਹਰਬੰਸ ਸਿੰਘ,ਕ੍ਰਿਸ਼ਨ ਸ਼ਰਮਾ, ਮੱਖਣ ਰਾਮ,ਜੋਗਿੰਦਰ ਸਿੰਘ,ਸ਼ਾਮ ਲਾਲ ਆਦਿ ਕਿਸਾਨ ਆਗੂ ਹਾਜ਼ਰ ਸਨ।

 


Shyna

Content Editor

Related News