ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਰਹਾਂਗੇ: ਸਿਮਰਜੀਤ ਬੈਂਸ

11/18/2020 1:50:13 PM

ਮਾਨਸਾ (ਅਮਰਜੀਤ ਚਾਹਲ): ਲੋਕ ਇਨਸਾਫ਼ ਪਾਰਟੀ ਦੀ ਪੰਜਾਬ ਅਧਿਕਾਰ ਯਾਤਰਾ ਅੱਜ ਮਾਨਸਾ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਪੰਜਾਬ ਅਧਿਕਾਰ ਯਾਤਰਾ ਮਾਨਸਾ ਪਹੁੰਚਣ 'ਤੇ ਲੋਕਾਂ ਨੇ ਭਰਵਾਂ ਸੁਆਗਤ ਕੀਤਾ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਦੇ ਲਈ ਹਰ ਸੰਘਰਸ਼ ਲੜਨ ਨੂੰ ਤਿਆਰ ਹਨ।

ਉਨ੍ਹਾਂ ਨੇ ਕਿਹਾ  ਕਿ ਬੀਬੀ ਵਲੋਂ ਉਨ੍ਹਾਂ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹੈ, ਕਿਉਂਕਿ ਉਨ੍ਹਾਂ ਦੇ ਸੰਘਰਸ਼ ਨੂੰ ਤਾਰੋ ਪੀਠ ਕਰਨ ਲਈ ਇਹ ਸਾਜਿਸ਼ ਰਚੀ ਗਈ ਹੈ। ਉਨ੍ਹ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਵਿਰੋਧ 'ਚ ਜੋ ਖੇਤੀ ਕਾਨੂੰਨ ਬਣਾਏ ਹਨ ਉਹ ਸਰਾਸਰ ਕਿਸਾਨਾਂ ਨਾਲ ਧੱਕਾ ਹੈ ਅਤੇ ਉਹ ਪੰਜਾਬ ਦੇ ਕਿਸਾਨ ਦੇ ਲਈ ਲੜਾਈ ਲੜਨਗੇ ਅਤੇ ਪੰਜਾਬ ਨੂੰ ਉਸ ਦਾ ਜੋ ਹੱਕ ਮਿਲਣਾ ਚਾਹੀਦਾ ਹੈ, ਉਸ ਨੂੰ ਦਵਾ ਕੇ ਹੀ ਦਮ ਲੈਣਗੇ।

Shyna

This news is Content Editor Shyna