ਸਿੱਧੂ ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਸ ਨੇ ਕੇਸ਼ਵ ਤੇ ਚੇਤਨ ਨੂੰ ਕੀਤਾ ਗ੍ਰਿਫ਼ਤਾਰ !

06/09/2022 5:19:59 PM

ਮਾਨਸਾ (ਬਿਊਰੋ)-ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਮਾਨਸਾ ਪੁਲਸ ਵੱਲੋਂ ਬਠਿੰਡਾ ਤੋਂ ਛਾਪੇਮਾਰੀ ਕਰਕੇ ਕੇਸ਼ਵ ਅਤੇ ਚੇਤਨ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਗਈ ਹੈ। ਇਸ ਕੇਸ ’ਚ ਲੋੜੀਂਦੇ ਕੇਸ਼ਵ ਦੀ ਭਾਲ ਲਈ ਮਾਨਸਾ ਪੁਲਸ 2 ਦਿਨਾਂ ਤੋਂ ਉਸ ਦੀ ਬਠਿੰਡਾ ਸਥਿਤ ਰਿਹਾਇਸ਼ ’ਤੇ ਛਾਪੇਮਾਰੀ ਕਰ ਰਹੀ ਸੀ ਪਰ ਉਹ ਘਰ ਨਹੀਂ ਸੀ ਮਿਲ ਰਿਹਾ। ਕੇਸ਼ਵ ਦੀ ਮਾਤਾ ਅਤੇ ਭੈਣ ਨੇ ਪੁਲਸ ਕੋਲ ਮੰਨਿਆ ਸੀ ਕਿ ਉਹ 24 ਮਈ ਤੋਂ ਘਰ ਨਹੀਂ ਆਇਆ ਹੈ ਅਤੇ ਉਸ ਦਾ ਘਰਦਿਆਂ ਨਾਲ ਕੋਈ ਮੇਲ-ਜੋਲ ਨਹੀਂ ਹੈ ਭਾਵੇਂ ਪੁਲਸ ਦੇ ਕਿਸੇ ਉੱਚ ਅਧਿਕਾਰੀ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਸੂਤਰਾਂ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਿਰਾਸਤ ਲੈ ਲਿਆ ਹੈ। ਕੇਸ਼ਵ ’ਤੇ ਕਾਤਲਾਂ ਨੂੰ ਗੱਡੀ ਅਤੇ ਹਥਿਆਰ ਸਪਲਾਈ ਕਰਨ ਕਰਨ ਦੇ ਦੋਸ਼ ਲੱਗੇ ਹਨ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਗੈਂਗਸਟਰਾਂ ਦੇ 2 ਕਰੀਬੀਆਂ ਸਣੇ 6 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਸ ਨੇ ਕਾਤਲਾਂ ਨੂੰ ਹਥਿਆਰ ਸ੍ਰੀ ਅੰਮ੍ਰਿਤਸਰ ਤੋਂ ਲਿਆ ਕੇ ਦਿੱਤੇ, ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਾਲੇ 29 ਮਈ ਨੂੰ ਕੇਕੜਾ ਦੇ ਨਾਲ ਹੀ ਕੇਸ਼ਵ ਵੀ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੇਖਿਆ ਗਿਆ  ਅਤੇ ਕੇਕੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕੇਸ਼ਵ ਦਾ ਨਾਂ ਸਾਹਮਣੇ ਆਇਆ ਹੈ ਅਤੇ ਇਸ ਦੇ ਨਾਲ ਹੀ ਹੁਣ ਕੇਸ ’ਚ ਚੇਤਨ ਦਾ ਨਾਂ ਜੁੜ ਗਿਆ ਹੈ। ਉਧਰ ਇਸ ਕਤਲ ਮਾਮਲੇ ਲਈ ਬਣਾਈ ਗਈ ਸਿੱਟ ਵੀ ਹੁਣ ਤੱਕ ਫੜੇ ਵਿਅਕਤੀਆਂ ਦੀ ਭੂਮਿਕਾ ਬਾਰੇ ਜਾਂਚ ਕਰ ਰਹੀ ਹੈ। ਵਰਣਨਯੋਗ ਹੈ ਕਿ 29 ਮਈ ਨੂੰ ਨਜ਼ਦੀਕੀ ਪਿੰਡ ਜਵਾਹਰਕੇ ਵਿਖੇ 2 ਗੱਡੀਆਂ ’ਚ ਸਵਾਰ ਹੋ ਕੇ ਆਏ ਕੁਝ ਵਿਅਕਤੀਆਂ ਵੱਲੋਂ ਥਾਰ ਗੱਡੀ ’ਚ ਸਵਾਰ ਸਿੱਧੂ ਮੂਸੇਵਾਲਾ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। 


Manoj

Content Editor

Related News