ਗਾਵਾਂ ਨੂੰ ਸੁੱਕੀ ਸਮੱਗਰੀ ਤੇ ਫਲਾਂ ਦੇ ਛਿਲਕੇ ਖੁਆਉਣ ਨਾਲ ਹੋਈਆਂ ਬੀਮਾਰ, 3 ਦੀ ਹੋਈ ਮੌਤ

04/15/2022 2:32:36 PM

ਲੁਧਿਆਣਾ (ਜ.ਬ.) : ਪੁੰਨ ਕਮਾਉਣ ਖਾਤਰ ਲੋਕ ਕੁਝ ਵੀ ਕਰ ਜਾਂਦੇ ਹਨ। ਚਾਹੇ ਉਸ ਦਾ ਅਸਰ ਕੁਝ ਵੀ ਹੋਵੇ ਪਰ ਅਜਿਹਾ ਹੀ ਇਕ ਮਾਮਲਾ ਸ਼ਾਮ ਨਗਰ ਸ਼ਮਸ਼ਾਨਘਾਟ ਸਥਿਤ ਗਊਸ਼ਾਲਾ ’ਚ ਵਾਪਰਿਆ। ਲੋਕਾਂ ਵੱਲੋਂ ਗਾਵਾਂ ਨੂੰ ਖੁਆਉਣ ਲਈ ਚਾਰਾ, ਆਟੇ ਦੇ ਪੇੜੇ ਅਤੇ ਹੋਰ ਸਮੱਗਰੀ ਪਾਈ ਜਾਂਦੀ ਹੈ ਪਰ ਕੁਝ ਗਾਵਾਂ ਵੱਲੋਂ ਸਬਜ਼ੀਆਂ ਦੇ ਛਿਲਕੇ, ਫਲਾਂ ਦੇ ਛਿਲ ਕੇ ਖੁਆ ਕੇ ਗਾਵਾਂ ਨੂੰ ਬੀਮਾਰ ਕਰਨ ’ਤੇ ਤੁਲੇ ਹੋਏ ਹਨ, ਜਿਸ ਨਾਲ ਗਾਵਾਂ ਦੀ ਸਿਹਤ ਜ਼ਿਆਦਾ ਬਿਗੜ ਚੁੱਕੀ ਹੈ। ਉਨ੍ਹਾਂ ’ਚੋਂ 3 ਗਾਵਾਂ ਦੇ ਢਿੱਡ ਵਿਚ ਨੁਕਸ ਪੈਣ ਨਾਲ ਦਮ ਤੋੜ ਚੁੱਕੀਆਂ ਹਨ ਜਿਸ ’ਤੇ ਪ੍ਰਬੰਧਕੀ ਕਮੇਟੀ ਨੇ ਸਖਤ ਕਦਮ ਚੁੱਕਦਿਆਂ ਹੁਣ ਲੋਕਾਂ ਵੱਲੋਂ ਖਿਲਾਈ ਜਾਣ ਵਾਲੀ ਸਮੱਗਰੀ ਦੀ ਜਾਂਚ ਕਰਕੇ ਹੀ ਗਾਵਾਂ ਨੂੰ ਪਾਈ ਜਾਵੇਗੀ ਤਾਂਕਿ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਸ਼ਾਂਤੀਵਨ ਗਊਸ਼ਾਲਾ ਦੇ ਚੇਅਰਮੈਨ ਅਰੁਣ ਮੰਤਰੀ, ਜਨਰਲ ਸਕੱਤਰ ਐੱਨ. ਕੇ. ਗੋਸਾਈਂ, ਪੰਡਤ ਨਵੀਨ ਸ਼ਰਮਾ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਸੁੱਕੀਆਂ ਰੋਟੀਆਂ, ਫਲਾਂ ਦੇ ਛਿਲਕੇ ਆਦਿ ਲਿਆ ਕੇ ਗਾਵਾਂ ਨੂੰ ਖੁਆਉਂਦੇ ਹਨ ਅਤੇ ਮਨਚਾਹੇ ਫਲ ਪਾਉਣ ਦੀ ਪ੍ਰਾਪਤੀ ਲਈ ਹੱਥ ਜੋੜਦੇ ਹਨ। ਕੀ ਉਹ ਖੁਦ ਅਜਿਹੀਆਂ ਚੀਜ਼ਾਂ ਖਾ ਸਕਦੇ ਹਨ । ਅਜਿਹਾ ਖਾਣਾ ਖਾ ਕੇ ਗਾਵਾਂ ਬੀਮਾਰ ਪੈ ਰਹੀਆਂ ਹਨ, ਜਿਨ੍ਹਾਂ ’ਚੋਂ 3 ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦਾ ਇਲਾਜ ਡਾਕਟਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਹੁਣ ਉਨ੍ਹਾਂ ਨੇ ਗਾਵਾਂ ਨੂੰ ਕੁਝ ਵੀ ਖੁਆਉਣ ’ਤੇ ਰੋਕ ਲਗਾ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News