ਮੁੱਦਕੀ ਰੋਡ ’ਤੇ ਧੱਸਿਆ ਟਰੱਕ ਟਰਾਲਾ, ਆਵਾਜਾਈ ਹੋਈ ਠੱਪ

05/23/2019 1:16:50 AM

ਬਾਘਾਪੁਰਾਣਾ,(ਮੁਨੀਸ਼)- ਬਾਘਾਪੁਰਾਣਾ-ਮੁੱਦਕੀ ਰੋਡ ’ਤੇ ਇਕ ਵੱਡੇ ਤੂਡ਼ੀ ਵਾਲੇ ਟਰੱਕ ਦਾ ਰੋਡ ’ਤੇ ਧੱਸਣ ਕਾਰਨ ਆਵਾਜਾਈ ਠੱਪ ਹੋ ਕੇ ਰਹਿ ਗਈ। ਜਾਣਕਾਰੀ ਅਨੁਸਾਰ ਇਕ ਤੂਡ਼ੀ ਦਾ ਭਰਿਆ ਟਰੱਕ ਟਰਾਲਾ ਮੁੱਦਕੀ ਰੋਡ ਦੇ ਸਕੂਲ ਤੋਂ ਵਾਪਸ ਮੁਡ਼ ਰਿਹਾ ਸੀ ਤਾਂ ਅਚਾਨਕ ਸਡ਼ਕ ’ਤੇ ਟਰੱਕ ਦੇ ਪਿਛਲੇ ਟਾਇਰ ਧੱਸ ਗਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਲੋਕਾਂ ਨੂੰ ਇੱਧਰੋਂ ਓਧਰ ਜਾਣ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਤੂਡ਼ੀ ਵਾਲੇ ਟਰੱਕਾਂ ਨੂੰ ਰਾਤ ਸਮੇਂ ਚਲਾਉਣਾ ਚਾਹੀਦਾ ੲੈ ਤਾਂਕਿ ਸ਼ਹਿਰ ’ਚ ਆਵਾਜਾਈ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਨਾ ਪੇਸ਼ ਆਵੇ, ਪਰ ਟਰੈਫਿਕ ਪੁਲਸ ਵਾਲੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ, ਦੂਸਰੇ ਪਾਸੇ ਜਦ ਇਸ ਸਬੰਧੀ ਟ੍ਰੈਫਿਕ ਇੰਚਾਰਜ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ. ਸੀ. ਬੀ. ਮਸ਼ੀਨ ਮੰਗਵਾ ਕੇ ਟਰੱਕ ਨੂੰ ਇਕ ਪਾਸੇ ਕਰਵਾਇਆ ਜਾ ਰਿਹਾ ਹੈ।


Bharat Thapa

Content Editor

Related News