ਸ਼੍ਰੀ ਐੱਨ.ਕੇ.ਸ਼ਰਮਾ ਵਲੋਂ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ''ਚ ਵਾਧਾ

12/10/2020 4:22:16 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਸ਼੍ਰੀ ਐਨ.ਕੇ. ਸ਼ਰਮਾ ਵਲੋਂ ਵਪਾਰ ਅਤੇ ਉਦਯੋਗ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਵਪਾਰ ਅਤੇ ਉਦਯੋਗ ਜਗਤ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਸ੍ਰੀ ਹਰਪਾਲ ਜੁਨੇਜਾ ਪਟਿਆਲਾ ਅਤੇ ਸ.ਹਰਪ੍ਰੀਤ ਸਿੰਘ ਜਲੰਧਰ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਵਪਾਰ ਅਤੇ ਉਦਯੋਗ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ 'ਚ ਸ. ਅਵਤਾਰ ਸਿੰਘ ਬਿੱਟਾ ਲੁਧਿਆਣਾ, ਸ. ਭੁਪਿੰਦਰ ਸਿੰਘ ਧਰਨਾ ਲੁਧਿਆਣਾ, ਸ. ਮਨਪ੍ਰੀਤ ਸਿੰੰਘ ਬੰਟੀ ਲੁਧਿਆਣਾ, ਸ. ਗੁਰਵਿੰਦਰ ਸਿੰਘ ਸਚਦੇਵਾ, ਸ. ਰਜਿੰਦਰ ਸਿੰਘ ਸਰਹਾਣੀ, ਸ. ਗੁਰਪ੍ਰੀਤ ਸਿੰਘ ਰਾਵੀ ਅਤੇ  ਸ. ਗੁਰਬਚਨ ਸਿੰਘ ਕਥੂਰੀਆ ਦੇ ਨਾਮ ਸ਼ਾਮਲ ਹਨ।


Shyna

Content Editor

Related News