ਕਿਰਾਏਦਾਰ ਰਹੀ ਔਰਤ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼

06/18/2020 6:02:22 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਪਹਿਲਾ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਬਣਾ ਕੇ ਪੈਸੇ ਬਟੋਰਨ ਅਤੇ ਹੁਣ ਪੈਸੇ ਨਾ ਦੇਣ ’ਤੇ ਘਰ ਵਿਚ ਵੜ੍ਹ ਕੁੱਟ-ਮਾਰ ਕਰਨ ਅਤੇ ਬਚਾਉਣ ਆਏ ਗੁਆਂਢ ਦੇ ਵਿਅਕਤੀ ਦੀ ਵੀ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਪੁਲਸ ਨੇ ਪਤੀ, ਪਤਨੀ, ਬੇਟਾ, ਬੇਟੀ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰ ਅਤੇ 4-5 ਅਣਪਛਾਤਿਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ।ਪੁਲਸ ਨੂੰ ਦਿੱਤੇ ਬਿਆਨਾਂ ਵਿਚ ਆਰਤੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਸਥਾਨਕ ਮੋਹਨ ਲਾਲ ਸਟਰੀਟ ਵਿਖੇ ਆਪਣੇ ਪਤੀ ਅਤੇ ਬੱਚਿਆਂ ਨਾਲ ਸੰਜੀਵ ਜੈਸਵਾਲ ਨਾਮ ਦੇ ਵਿਅਕਤੀ ਦੇ ਮਕਾਨ ਵਿਚ ਕਿਰਾਏ ’ਤੇ ਰਹਿੰਦੀ ਸੀ। ਇਸ ਦੌਰਾਨ ਸੰਜੀਵ ਜੈਸਵਾਲ ਅਤੇ ਉਸਦੀ ਪਤਨੀ ਕਪਿਲ ਜੈਸਵਾਲ ਨੇ ਉਸਨੂੰ ਕਿਹਾ ਕਿ ਉਨ੍ਹਾਂ ਨੇ ਉਸਦਾ ਅਸ਼ਲੀਲ ਵੀਡੀਓ ਬਣਾ ਲਿਆ ਹੈ ਅਤੇ ਇਹ ਕਹਿ ਕੇ ਉਹ ਉਸਨੂੰ ਬਲੈਕਮੇਲ ਕਰਨ ਲੱਗੇ ਅਤੇ ਕਾਫ਼ੀ ਪੈਸੇ ਵੀ ਬਟੋਰਦੇ ਰਹੇ। ਫਿਰ ਉਹ ਉਨ੍ਹਾਂ ਦੇ ਕਿਰਾਏ ਦੇ ਮਕਾਨ ਵਿਚੋਂ ਉੱਠ ਗਈ ਵਿਚ ਹੀ ਨੇੜੇ ਕਿਸੇ ਹੋਰ ਦੇ ਮਕਾਨ ਵਿਚ ਕਿਰਾਏ ’ਤੇ ਰਹਿਣ ਲੱਗੀ, ਪਰ ਉਕਤ ਵਿਅਕਤੀ ਅਤੇ ਉਸਦੀ ਪਤਨੀ ਫਿਰ ਉਸ ਨੂੰ ਬਲੈਕਮੇਲ ਕਰ ਕੇ ਪੈਸੇ ਦੀ ਮੰਗ ਕਰਨ ਲੱਗੇ।

ਬਿਆਨਕਰਤਾ ਅਨੁਸਾਰ ਅੱਜ ਉਕਤ ਵਿਅਕਤੀ ਸੰਜੀਵ ਜੈਸਵਾਲ, ਉਸਦੀ ਪਤਨੀ ਕਪਿਲ ਜੈਸਵਾਲ, ਬੇਟਾ ਹਿਤੇਸ਼ ਜੈਸਵਾਲ ਅਤੇ 3-4 ਅਣਪਛਾਤੇ ਵਿਅਕਤੀਆਂ ਨਾਲ ਉਸਦੇ ਘਰ ਆਏ ਅਤੇ ਉਸਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੱਪੜੇ ਤੱਕ ਪਾੜ ਦਿੱਤੇ। ਬਿਆਨਕਰਤਾਅਨੁਸਾਰ ਜਦ ਉਸਨੇ ਰੌਲਾ ਪਾਇਆ ਤਾਂ ਗਲੀ ਵਿਚ ਹੀ ਰਹਿੰਦੇ ਅਤੁਲ ਕੁਮਾਰ ਅਤੇ ਉਸਦੀ ਪਤਨੀ ਨੇ ਉਸਨੂੰ ਇਨ੍ਹ ਾਂ ਤੋਂ ਛਡਾਉਣ ਦੀ ਕੋਸਿਸ਼ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਉਸਦੀ ਵੀ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਕਤ ਵਿਅਕਤੀ ਦੀ ਲੜਕੀ ਇਨਾਇਤ ਜੈਸਵਾਲ ਵੀ 2-3 ਹੋਰ ਅਣਪਛਾਤੇ ਵਿਅਕਤੀਆਂ ਨਾਲ ਆ ਗਈ ਅਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅਤੁਲ ਕੁਮਾਰ ਦੇ ਕਾਫੀ ਸੱਟਾਂ ਲੱਗੀਆਂ ਜਿਸਨੂੰ ਕਿ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਸ ਨੇ ਪੀੜ੍ਹਤ ਦੇ ਬਿਆਨਾਂ ’ਤੇ ਆਈ. ਪੀ. ਸੀ. ਦੀ ਧਾਰਾ ਤਹਿਤ ਸੰਜੀਵ ਜੈਸਵਾਲ, ਉਸਦੀ ਪਤਨੀ ਕਪਿਲ ਜੈਸਵਾਲ, ਬੇਟੇ ਹਿਤੇਸ਼ ਜੈਸਵਾਲ, ਬੇਟੀ ਇਨਾਇਤ ਜੈਸਵਾਲ ਅਤੇ 5-7 ਅਣਪਛਾਤਿਆਂ ’ਤੇ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਐੱਸ. ਐੱਚ. ਓ. ਮੋਹਨ ਲਾਲ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Shyna

Content Editor

Related News