ਪੈਸੇ ਕਮਾਉਣ ਲਈ ਅਪਣਾਇਆ ShortCut, ਕਰਨ ਲੱਗਾ ਹੈਰੋਇਨ ਦੀ ਸਪਲਾਈ, NCB ਦੀ ਟੀਮ ਨੇ ਕੀਤਾ ਕਾਬੂ

01/20/2024 1:49:05 AM

ਲੁਧਿਆਣਾ (ਬੇਰੀ)- ਸੌਖੇ ਤਰੀਕੇ ਨਾਲ ਪੈਸਾ ਕਮਾ ਕੇ ਅਮੀਰ ਬਣਨ ਦੇ ਇਰਾਦੇ ਨਾਲ ਨਸ਼ਾ ਸਮੱਗਲਿੰਗ ਕਰਨ ਵਾਲੇ ਮੁਲਜ਼ਮ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮੁਹੱਲਾ ਪੀਰੂਬੰਦਾ ਦਾ ਰਹਿਣ ਵਾਲਾ ਸਮੀਰ ਉਰਫ਼ ਘਾਰੂ ਹੈ। ਉਸ ਦੇ ਕਬਜ਼ੇ ’ਚੋਂ 90 ਗ੍ਰਾਮ ਹੈਰੋਇਨ ਮਿਲੀ ਹੈ। 

ਥਾਣਾ ਸਲੇਮ ਟਾਬਰੀ ’ਚ ਮੁਲਜ਼ਮ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 1 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰਨ ’ਚ ਜੁਟੀ ਹੈ।

ਇਹ ਵੀ ਪੜ੍ਹੋ- ਈਰਾਨ ਤੋਂ ਬਾਅਦ ਹੁਣ ਅਫ਼ਗਾਨਿਸਤਾਨ ਨਾਲ ਸ਼ੁਰੂ ਹੋਇਆ ਪਾਕਿ ਦਾ ਵਿਵਾਦ, ਬਾਰਡਰ 'ਤੇ ਰੋਕੇ 5,000 ਅਫ਼ਗਾਨੀ ਟਰੱਕ

ਜਾਣਕਾਰੀ ਦਿੰਦੇ ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਲੇਮ ਟਾਬਰੀ ’ਚ ਗਸ਼ਤ ’ਤੇ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਹੈਰੋਇਨ ਸਮੱਗਲਿੰਗ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਸਮੇਂ ਘਰ ਕੋਲ ਹੀ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਖੜ੍ਹਾ ਹੈ।

ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਕੋਲ ਕੋਈ ਕੰਮ ਨਹੀਂ ਸੀ ਅਤੇ ਸ਼ਾਰਟਕੱਟ ਤਰੀਕੇ ਨਾਲ ਪੈਸਾ ਕਮਾਉਣ ਲਈ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਨਾਰਕੋਟਿਕਸ ਬਿਊਰੋ ਨੂੰ ਮਿਲੀ ਵੱਡੀ ਕਾਮਯਾਬੀ, ਲੁਧਿਆਣਾ 'ਚ 38 ਕਿੱਲੋ ਅਫੀਮ ਸਣੇ ਸਮੱਗਲਰ ਕੀਤਾ ਕਾਬੂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harpreet SIngh

This news is Content Editor Harpreet SIngh