ਜ਼ਿਲਾ ਸੰਗਰੂਰ ਵਿਖੇ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

05/15/2020 7:45:37 PM

ਸ਼ੇਰਪੁਰ , (ਅਨੀਸ਼)— ਜ਼ਿਲ੍ਹਾ ਮੈਜਿਸਟ੍ਰੇਟ ਡਾ. ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਰੋਸਟਰ 'ਚ ਜਿਨ੍ਹਾਂ ਦੁਕਾਨਾਂ ਨੂੰ ਪਹਿਲਾਂ ਹੀ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਸੀ, ਉਨ੍ਹਾਂ ਦਾ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਜਾਰੀ ਰੋਸਟਰ ਵੀ ਖਤਮ ਕਰ ਦਿੱਤਾ ਗਿਆ ਹੈ। ਸਾਰੀਆਂ ਦੁਕਾਨਾਂ ਜੋ ਅਲਾਊਡ ਕੈਟੇਗਿਰੀ 'ਚ ਆਉਂਦੀਆਂ ਹਨ, ਉਹ ਸਾਰਾ ਦਿਨ ਹੀ ਖੁੱਲ੍ਹੀਆਂ ਰਹਿਣਗੀਆਂ। ਦੁੱਧ, ਡੇਅਰੀ, ਫਲ ਅਤੇ ਸਬਜ਼ੀਆਂ ਲਈ ਸਵੇਰੇ 5 ਤੋਂ ਸ਼ਾਮ 6 ਵਜੇ ਤਕ ਦਾ ਸਮਾਂ ਹੋਵੇਗਾ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੈਲੂਨ, ਨਾਈ/ਹਜਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਪ੍ਰਰਾਹੁਣਾਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਖੇਡ ਕੰਪਲੈਕਸ ਆਦਿ 'ਤੇ ਇਨ੍ਹਾਂ ਹੁਕਮਾਂ ਰਾਹੀਂ ਕੋਈ ਛੋਟ ਨਹੀਂ ਹੈ।
ਦੂਜੇ ਪਾਸੇ ਵਪਾਰ ਮੰਡਲ ਸ਼ੇਰਪੁਰ ਦੇ ਚੇਅਰਮੈਨ ਕੁਲਵੰਤ ਰਾਏ ਗਰਗ, ਪ੍ਰਧਾਨ ਮਨਦੀਪ ਸਿੰਘ ਖੀਪਲ, ਐਡਵੋਕੇਟ ਰਾਮੇਸ ਕੁਮਾਰ ਗੁਪਤਾ, ਪ੍ਰਦੀਪ ਕੁਮਾਰ ਬੱਬੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਬਾਜ਼ਾਰਾਂ 'ਚ ਭੀੜ ਘੱਟ ਹੋਵੇਗੀ ਉਥੇ ਲਾਕਡਾਊਨ ਦੌਰਾਨ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੈਲੂਨ ਦੀਆਂ ਦੁਕਾਨਾਂ ਨੂੰ ਵੀ ਸ਼ਰਤਾਂ ਤਹਿਤ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇ ।


KamalJeet Singh

Content Editor

Related News