ਪੁਲਸ ਪ੍ਰਸਾਸ਼ਨ ਵੱਲੋਂ ਦੁਕਾਨਾਂ ਨਾ ਖੋਲ੍ਹਣ ਦੇਣ ''ਤੇ ਦੁਕਾਨਦਾਰਾਂ ''ਚ ਭਾਰੀ ਰੋਸ

06/14/2020 12:16:22 PM

ਬਾਘਾਪੁਰਾਣਾ(ਅਜੇ) — ਪੰਜਾਬ ਸਰਕਾਰ ਨੇ ਵੀਕੇਂਡ ਅਤੇ ਸਰਵਜਨਕ ਛੁੱਟੀਆਂ ਦੌਰਾਨ ਲਾਗੂ ਤਾਲਾਬੰਦੀ 'ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨਾਲ ਸੰਬੰਧਤ ਦੁਕਾਨਾਂ ਨੂੰ ਹਫ਼ਤੇ ਦੇ ਸਾਰੇ ਦਿਨ ਸ਼ਾਮ 7 ਵਜੇ ਤੱਕ ਖੁੱਲ੍ਹਾ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰੈਸਟੋਰੈਂਟ(ਸਿਰਫ ਹੋਮ ਡਿਲਵਰੀ) ਅਤੇ ਸ਼ਰਾਬ ਦੀਆਂ ਦੁਕਾਨਾਂ ਸ਼ਾਮ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਹੋਰ ਦੁਕਾਨਾਂ ਇਕੱਲੀਆਂ ਹੋਣ ਜਾਂ ਸ਼ਾਪਿੰਗ ਮਾਲ ਐਤਵਾਰ ਨੂੰ ਬੰਦ ਰਹਿਣਗੇ ਜਦੋਂਕਿ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ ਪਰ ਪੁਲਸ ਪ੍ਰਸ਼ਾਸਨ ਨੇ ਮੈਡੀਕਲ ਸਟੋਰ, ਦੁੱਧ ਦੀਆਂ ਡੇਅਰੀਆਂ, ਕੀੜੇ ਮਾਰ ਦਵਾਈਆਂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕਾ, ਸਬਜ਼ੀ ਵਗੈਰਾ ਦੀਆਂ  ਦੁਕਾਨਾਂ ਹੀ ਖੋਲਣ ਦਿੱਤੀਆਂ। ਜਦੋਂ ਕਿ ਕਰਿਆਨਾ, ਮਨਿਆਰੀ, ਕੰਨਫੈਕਸ਼ਨਰੀ, ਸਪੇਅਰ ਪਾਰਟਸ,  ਬਿਜਲੀ ਦੀਆ ਦੁਕਾਨਾਂ , ਮੋਬਾਇਲ ਫੋਨ  , ਕੱਪੜੇ  ਵਗੈਰਾ ਵਾਲੀਆਂ ਦੁਕਾਨਾਂ ਨੂੰ ਪੁਲਸ ਪ੍ਰਸਾਸ਼ਨ ਨੇ ਨਹੀਂ ਖੋਲ੍ਹਣ ਦਿੱਤੀਆਂ। ਦੁਕਾਨਾਂ ਖੋਲ੍ਹਣ ਨੂੰ ਲੈ ਕੇ ਕਰੀਬ ਸੈਂਕੜੇ ਦੁਕਾਨਦਾਰਾਂ ਦਾ ਵਫਦ  ਪੁਲਸ ਸਟੇਸ਼ਨ ਵਿਖੇ ਐਸ.ਐਚ. ਓ ਕੁਲਵਿੰਦਰ ਸਿੰੰਘ ਧਾਲੀਵਾਲ ਨੂੰ ਮਿਲਿਆਂ ਤੇ ਕਿਹਾ ਕਿ ਡੀ.ਸੀ ਸਾਹਿਬ ਮੋਗਾ ਦੇ ਹੁਕਮਾਂ ਅਨੁਸਾਰ ਸਾਰੇ ਜਿਲ੍ਹੇ ਵਿੱਚ ਸਾਰੀਆ ਦੁਕਾਨਾਂ ਖੁੱਲੀਆਂ ਹਨ ਪਰ ਇਥੇ ਸਾਡੀਆਂ ਦੁਕਾਨਾਂ ਕਿਉ ਬੰਦ ਕਰਵਾਈਆਂ ਜਾਂਦੀਆਂ ਹਨ ਸਾਨੂੰ ਵੀ ਦੁਕਾਨਾਂ ਖੋਲ੍ਹਣ ਦਿੱਤੀਆ ਜਾਣਾ ਚਾਹੀਦੈ । 

ਥਾਨਾ ਮੁਖੀ ਨੇ ਕਿਹਾ ਕਿ ਜਿਹੜੀਆਂ ਦੁਕਾਨਾਂ ਦੇ ਨਾਮ ਲਿਸਟ ਵਿਚ ਜਾਰੀ ਕੀਤੇ ਗਏ ਹਨ ਉਹ ਹੀ ਦੁਕਾਨਾਂ ਖੋਲੀਆ ਜਾਣਗੀਆਂ ਇਸ ਤੋਂ ਇਲਾਵਾ ਕੋਈ ਦੁਕਾਨ ਨਹੀ ਖੋਲਣ ਦਿੱਤੀ ਜਾਵੇਗੀ। ਇਹ ਤੁਹਾਡੀ ਸੁਰੱਖਿਆ ਲਈ ਹੈ ਅਸੀ ਦੁਕਾਨਾਂ ਬੰਦ ਕਰਵਾ ਰਹੇ ਹਾਂ ਇਸ ਲਈ ਤੁਸੀਂ ਦੁਕਾਨਾ ਬੰਦ ਕਰ ਦਿਓ। ਇਹ ਗੱਲ ਸੁਣ ਕੇ ਦੁਕਾਨਦਾਰਾਂ ਨੇ ਥਾਨੇ ਵਿੱਚੋਂ ਬਾਹਰ ਆ ਕੇ  ਕਿਹਾ ਕਿ ਡੀ.ਸੀ ਸਾਹਿਬ ਮੋਗਾ ਵੱਲੋਂ  ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚ ਕਰੀਬ ਕਈ  ਦੁਕਾਨਾਂ ਦਾ  ਸਵੇਰੇ 7 ਤੋਂ ਸ਼ਾਮ 5  ਵਜੇ ਤੱਕ ਅਤੇ ਕਈ ਦੁਕਾਨਾਂ ਦਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੋਲਣ ਦਾ ਦਿੱਤਾ ਗਿਆ ਹੈ।  ਪਰ ਪੁਲਸ ਪ੍ਰਸਾਸ਼ਨ ਨੇ ਜਿਹੜੀਆਂ ਦੁਕਾਨਾਂ ਸਵੇਰੇ  7 ਤੋਂ 5 ਵਜੇ ਤੱਕ ਖੋਲ੍ਹਣ ਦੀ ਜ਼ਿਲ੍ਹਾ ਪ੍ਰਸਾਸ਼ਨ ਨੇ ਆਗਿਆਂ ਦਿੱਤੀ ਸੀ ਉਹ ਨਹੀਂ ਖੋਲ੍ਹਣ ਦਿੱਤੀਆਂ ਗਈਆ ਜਿਸ ਦਾ ਸਾਨੂੰ ਰੋਸ਼ ਹੈ। ਉਨਾਂ ਕਿਹਾ ਕਿ ਪਹਿਲਾਂ ਤਾਂ ਕੋਰੋਨਾ ਵਾਇਰਸ ਦੀ ਬਿਮਾਰੀ ਕਰਕੇ ਸਾਡੀਆਂ ਦੁਕਾਨਾ ਕਰੀਬ 2 ਮਹੀਨੇ ਬੰਦ ਰਹੀਆਂ। ਅਸੀ ਅਪਣੀਆਂ ਦੁਕਾਨਾਂ ਅਤੇ ਘਰਾਂ ਦੇ ਖਰਚੇ ਕਿਵੇਂ ਚਲਾਈਏ ਦੁਕਾਨਾਂ ਖੋਲਣ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਸ ਪ੍ਰਸਾਸ਼ਨ ਵਿਚ ਭੱਬਲਭੂਸਾ  ਬਣਿਆ ਰਿਹਾ। ਦੂਜੇ ਪਾਸੇ ਚਾਹ ਦਾ ਕਾਰੋਬਾਰ ਕਰਨ ਵਾਲਿਆ ਦਾ ਕਹਿਣਾ ਹੈ ਕਿ ਅਸੀਂ ਸਵੇਰੇ ਦੁੱਧ ਵਗੈਰਾ ਸਾਰਾ ਸਮਾਨ ਇਕੱਠਾ ਕਰਕੇ ਜਦੋਂ ਦੁਕਾਨ ਖੋਲ੍ਹੀਆ ਤਾਂ 9 ਵਜੇ ਪੁਲਸ ਪ੍ਰਸਾਸ਼ਨ ਦਾ ਐਲਾਨ ਆ ਗਿਆ ਕਿ ਦੁਕਾਨਾਂ ਕਾਰੋਬਾਰ ਬੰਦ ਰੱਖੋ। ਜਿਸ ਨਾਲ ਅਸੀਂ ਠੱਗੇ-ਠੱਗੇ ਮਹਿਸੂਸ ਕਰ ਰਹੇ ਹਾਂ। ਵਪਾਰੀ ਆਗੂ ਰਜਿੰਦਰ ਗੋਇਲ, ਕ੍ਰਿਪਾਲ ਸਿੰਘ ਪਾਲੀ, ਦੀਪਾ ਸ਼ਾਹੀ, ਪਵਨ ਗੋਇਲ, ਬਾਲ ਕ੍ਰਿਸ਼ਨ ਬਾਲੀ ਪਾਇਪਾ ਵਾਲੇ, ਸੰਨੀ ਸਿੰਗਲਾ ਨੇ ਡਿਪਟੀ ਕਮਿਸ਼ਨਰ ਮੋਗਾ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਤੋਂ ਮੰਗ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੂੰ ਵੀਕੈਂਡ ਅਤੇ ਸਰਵਜਨਕ ਛੁੱਟੀਆਂ 'ਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਐਸਐਚਓਚ ਦਾ ਚਬਾਦਲਾ ਕੀਤਾ ਜਾਵੇ। 


Harinder Kaur

Content Editor

Related News