ਦੁਕਾਨ 'ਚੋਂ ਨਕਦੀ ਅਤੇ ਕੱਪੜੇ ਚੋਰੀ

01/29/2020 10:59:44 AM

ਭਵਾਨੀਗੜ੍ਹ (ਅੱਤਰੀ,ਵਿਕਾਸ): ਇਲਾਕੇ 'ਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਜਿੱਥੇ ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ,ਉਥੇ ਹੀ ਚੋਰਾਂ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਜਿਸ ਦੇ ਤਹਿਤ ਚੋਰਾਂ ਵੱਲੋਂ ਬੀਤੀ ਰਾਤ ਮੇਨ ਬਾਜ਼ਾਰ 'ਚ ਸਥਿਤ ਕੱਪੜੇ ਦੀ ਦੁਕਾਨ 'ਚੋਂ ਨਕਦੀ ਅਤੇ ਕੱਪੜੇ ਚੋਰੀ ਕਰ ਲਏ ਗਏ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਅਹੂਜਾ ਸਿਲਕ ਸਟੋਰ ਦੇ ਮਾਲਕ ਸਤਪਾਲ ਅਹੂਜਾ ਨੇ ਦੱਸਿਆ ਕਿ ਉਹ ਰਾਤ ਤਕਰੀਬਨ 8 ਵਜੇ ਦੁਕਾਨ ਬੰਦ ਕਰ ਕੇ ਗਿਆ ਸੀ ਪਰ ਜਦੋਂ ਅੱਜ ਸਵੇਰੇ ਉਹ ਦੁਕਾਨ ਤੇ ਪਹੁੰਚਿਆਂ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਦੋਵੇਂ ਜਿੰਦਰੇ ਟੁੱਟੇ ਪਏ ਸਨ ਅਤੇ ਦੁਕਾਨ ਅੰਦਰ ਸਾਮਾਨ ਖਿਲਰਿਆ ਪਿਆ ਸੀ। ਸਤਪਾਲ ਅਹੂਜਾ ਨੇ ਦੱਸਿਆ ਕਿ ਅਣਪਛਾਤੇ ਚੋਰ ਉਸਦੀ ਦੁਕਾਨ 'ਚੋਂ 8000 ਰੁ. ਨਕਦੀ ਅਤੇ ਲਗਭਗ 4-5 ਲੱਖ ਦੇ ਕੀਮਤੀ ਕੱਪੜੇ ਲੈ ਕੇ ਫਰਾਰ ਹੋ ਗਏ ਹਨ। ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Shyna

This news is Content Editor Shyna