ਕਿਰਾਏ ਨੂੰ ਲੈ ਕੇ ਗਾਲ੍ਹਾਂ ਤੋਂ ਹੱਥੋਪਾਈ ਤੱਕ ਪਹੁੰਚੀ ਗੱਲ, ਲੜਾਈ 'ਚ ਦੁਕਾਨ ਮਾਲਕ ਦੀ ਚਲੀ ਗਈ ਜਾਨ

08/20/2022 1:47:15 PM

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਮੰਡੀ ਦੇ ਸਦਰ ਬਾਜ਼ਾਰ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਿਰਾਏਦਾਰ ਅਤੇ ਦੁਕਾਨ ਮਾਲਕ ਇਕ-ਦੂਸਰੇ ਨਾਲ ਹੱਥੋਪਾਈ ਹੋ ਗਏ। ਲੜਾਈ ਇੰਨੀ ਜ਼ਿਆਦਾ ਵਧ ਗਈ ਕਿ ਕਿਰਾਏਦਾਰ ਭਰਾਵਾਂ ਵੱਲੋਂ ਦੁਕਾਨ ਮਾਲਕ ਦੀ ਛਾਤੀ ‘ਚ ਮੁੱਕੀਆਂ ਮਾਰਨ ਨਾਲ ਮੋਤ ਹੋ ਗਈ। ਇਸ ਸੰਬੰਧੀ ਮ੍ਰਿਤਕ ਸੁਰੇਸ਼ ਕੁਮਾਰ ਦੇ ਪੁੱਤਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ‘ਚ ਆਪਣੀ ਦੁਕਾਨ ਕਰਦੇ ਹਨ ਅਤੇ ਨਾਲ ਦੀ ਦੁਕਾਨ ਲਵਲੀ ਗਿਫਟ ਹਾਊਸ ਦੇ ਮਾਲਕਾਂ ਸੁਖਮਣੀ ਕੁਮਾਰ ਅਤੇ ਰੋਹਿਤ ਕੁਮਾਰ ਨੂੰ ਲੰਮੇਂ ਸਮੇਂ ਤੋਂ ਕਿਰਾਏ 'ਤੇ ਦਿੱਤੀ ਹੋਈ ਹੈ ਪਰ ਉਨ੍ਹਾਂ ਵੱਲੋਂ ਸਮੇਂ ਸਿਰ ਕਿਰਾਇਆ ਨਹੀਂ ਸੀ ਦਿੱਤਾ ਜਾ ਰਿਹਾ ਸੀ। ਦੁਕਾਨ ਮਾਲਕ (ਸੁਰੇਸ਼ ਕੁਮਾਰ) ਵੱਲੋਂ ਉਸ ਨੂੰ ਵਾਰ-ਵਾਰ ਜਾ ਕੇ ਟੋਕਿਆ ਜਾਂਦਾ ਸੀ ਪਰ ਉਸ ਵੱਲੋਂ ਅਜੇ ਤੱਕ ਕਿਰਾਇਆ ਨਹੀਂ ਸੀ ਦਿੱਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਕੱਚੇ ਅਧਿਆਪਕਾਂ ਨੇ ਸਾਰੇ ਪ੍ਰਦਰਸ਼ਨ ਖ਼ਤਮ ਕਰਨ ਦਾ ਲਿਆ ਫ਼ੈਸਲਾ, ਜਾਣੋ ਕਾਰਨ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀ ਦੁਕਾਨ ਦਾ ਕਿਰਾਇਆ ਲੈਣ ਲਈ ਉਕਤ ਭਰਾਵਾਂ ਕੋਲ ਗਏ ਤਾਂ ਉਨ੍ਹਾਂ ਨੇ ਸਾਫ਼ ਜਵਾਬ ਦੇ ਦਿੱਤਾ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਦੌਰਾਨ ਗੱਲ ਜ਼ਿਆਦਾ ਵਧ ਗਈ ਅਤੇ ਉਹ ਹੱਥੋਪਾਈ ਗਏ। ਉਹ ਦੋਵਾਂ ਭਰਾਵਾਂ ਨੇ ਦੁਕਾਨ ਮਾਲਕ ਦੀ ਛਾਤੀ ‘ਚ ਮੁੱਕੀਆਂ ਮਾਰਨ ਲੱਗ ਪਏ। ਜ਼ਖ਼ਮੀ ਹਾਲਤ 'ਚ ਦੁਕਾਨ ਮਾਲਕ ਨੂੰ ਤਪਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਤਪਾ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਮੋਗਾ ਦੇ ਉੱਘੇ ਕਾਰੋਬਾਰੀ ਤੇ ਆਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ

ਜਿਸ ਤੋਂ ਬਾਅਦ ਮੰਡੀ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਘਟਨਾ ਦਾ ਪਤਾ ਲੱਗਦੇ ਹੀ ਮੰਡੀ ਦੇ ਸਾਰੀਆਂ ਵਪਾਰਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕੁੱਠੇ ਹੋ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ,ਥਾਣਾ ਮੁਖੀ ਜਗਜੀਤ ਸਿੰਘ ਘੁੰਮਾਣ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਪਹੁੰਚ ਕੇ ਮੋਕੇ ਦਾ ਜਾਇਜਾ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਦੋਵੇਂ ਕਿਰਾਏਦਾਰ ਭਰਾ ਆਪਣੀ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਏ ਪਰ ਗੈਰ-ਸਰਕਾਰੀ ਸੂਤਰਾਂ ਮੁਤਾਬਕ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਗੱਲ ਕਰਦਿਆਂ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਅਨੁਸਾਰ ਜੋ ਵੀ ਬਿਆਨ ਲਿਖਵਾਏ ਜਾਣਗੇ ਉਨ੍ਹਾਂ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News