ਆੜਤ ਦੀ ਦੁਕਾਨ ’ਚ ਹਜ਼ਾਰਾਂ ਦੀ ਨਕਦੀ ਚੋਰੀ, ਕਟਰ ਨਾਲ ਤੋੜੇ ਤਾਲੇ

01/08/2021 3:43:39 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਆੜਤ ਦੀ ਦੁਕਾਨ ’ਤੇ ਬੀਤੀ ਰਾਤ ਚੋਰਾਂ ਵੱਲੋਂ ਕਟਰ ਨਾਲ ਦੁਕਾਨ ਦੇ ਜਿੰਦਰੇ ਤੋੜ ਕੇ ਹਜ਼ਾਰਾ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਆੜਤ ਦੀ ਦੁਕਾਨ ਨੰਬਰ-38 ਦੇ ਮਾਲਕ ਗਿਆਨ ਚੰਦ ਨੇ ਦੱਸਿਆ ਕਿ ਉਹ ਰੋਜਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਨ ਉਪਰੰਤ ਉਹ ਘਰ ਚਲਾ ਗਿਆ। ਸਵੇਰੇ ਉਸ ਦੀ ਦੁਕਾਨ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਸੂਚੀਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਚੋਰਾਂ ਨੇ ਰਾਤ ਸਮੇਂ ਬਿਜਲੀ ਨਾਲ ਚੱਲਣ ਵਾਲੇ ਕਟਰ ਦੀ ਸਹਾਇਤਾ ਨਾਲ ਦੁਕਾਨ ਦੇ ਨਾਲ-ਨਾਲ ਲਾਕਰ ਪੇਟੀ ਦੇ ਤਾਲੇ ਤੋੜ ਦਿੱਤੇ, ਜਿਸ ਵਿੱਚੋਂ ਉਹ ਕੁਝ ਚਾਂਦੀ ਦੇ ਸਿੱਕੇ, ਨਕਦੀ ਅਤੇ ਭਾਨ ਲੈ ਕੇ ਫਰਾਰ ਹੋ ਗਏ। ਮਾਲਕ ਵਲੋਂ ਲਗਭਗ 50 ਹਜ਼ਾਰ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ।  

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News