ਚੋਰਾਂ ਨੇ ਦੁਕਾਨ ਤੇ ਘਰ ਨੂੰ ਬਣਾਇਆ ਨਿਸ਼ਾਨਾ

12/10/2018 2:46:51 AM

ਜਲਾਲਾਬਾਦ, (ਬੰਟੀ,ਨਿਖੰਜ)- ਬੀਤੀ ਰਾਤ ਨੂੰ ਚੋਰਾਂ ਵੱਲੋਂ ਇਕ ਹੀ ਵਿਅਕਤੀ ਦੇ ਘਰ ਅਤੇ ਦੁਕਾਨ ਨੂੰ ਨਿਸ਼ਾਨਾ ਬਣਾਉਦਿਆਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਮੰਡੀ ਰੋਡ਼ਾਂਵਾਲੀ ਦੇ ਖੁਡ਼ੰਜ ਰੋਡ ’ਤੇ ਸਥਿਤ ਸੰਧੂ ਟਾਈਲ ਐਂਡ ਮਾਰਬਲਜ਼ ’ਤੇ ਧਾਵਾ ਬੋਲਦਿਆਂ ਚੋਰਾਂ ਵੱਲੋਂ ਦੁਕਾਨ ਅੰਦਰੀ ਲੱਗੀ ਐੱਲ. ਸੀ. ਡੀ. 32 ਇੰਚ ਅਤੇ ਇਕ ਰਸੀਵਰ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਹੋਏ ਸੰਧੂ ਟਾਈਲ ਐਂਡ ਮਾਰਬਲਜ਼ ਦੇ ਮਾਲਕ ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਅੰਦਰ  ਲੱਗੇ ਸਟਰ ਨੂੰ ਤੋਡ਼ ਕੇ ਅੰਦਰ ਲੱਗੀ ਹੋਈ ਐੱਲ. ਸੀ. ਡੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਕੱਲ ਦੁਪਹਿਰ ਪਿੰਡ ਚੱਕ ਰੋਹੀ ਵਾਲਾ ’ਚ ਉਨ੍ਹਾਂ ਦੇ ਘਰ ਦੇ ਅੰਦਰ ਲੱਗੇ ਇਨਵਰਟਰ ਦਾ ਬੈਟਰਾ ਦੋ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਪਿੰਡ ਚੱਕ ਰੋਹੀ ਵਾਲਾ ’ਚ ਚੋਰੀ ਹੋਈ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਉਧਰ ਹੋਈ ਚੋਰੀ ਦੀ ਘਟਨਾ ਬਾਰੇ ਪੁਲਸ ਚੌਕੀ ਮੰਡੀ ਰੋਡ਼ਾਂਵਾਲੀ ਅਤੇ ਪੁਲਸ ਚੌਕੀ ਲੱਧੂ ਵਾਲਾ ਨੂੰ ਸੂਚਿਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੰਡੀ ਰੋਡ਼ਾਂਵਾਲੀ ’ਚ ਜੋ ਚੋਰੀ ਹੋਈ ਹੈ, ਉਸ ਤੋਂ ਸਿਰਫ ਪੁਲਸ ਚੌਕੀ 200 ਮੀਟਰ ਦੀ ਦੂਰੀ ’ਤੇ ਸਥਿਤ ਹੈ।

KamalJeet Singh

This news is Content Editor KamalJeet Singh