ਸੈਨੇਟਰੀ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

12/14/2018 6:03:48 AM

ਲੁਧਿਆਣਾ, (ਰਾਮ, ਜ.ਬ.)- ਚੰਡੀਗੜ੍ਹ ਰੋਡ ਜਮਾਲਪੁਰ ਨੇੜੇ ਗੁਪਤਾ ਸੈਨੇਟਰੀ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ’ਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰ ਕੇ ਗੋਦਾਮ ਤੇ ਦੁਕਾਨ  ’ਚ ਪਏ ਸਾਮਾਨ ਨੂੰ ਆਪਣੀ ਲਪੇਟ ’ਚ ਲੈ ਲਿਆ ਤੇ ਦੁਕਾਨ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਅਾਂ 5 ਗੱਡੀਅਾਂ ਨੇ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਪਹੁੰਚੀ ਜਮਾਲਪੁਰ ਪੁਲਸ ਨੇ ਦੁਕਾਨਦਾਰ ਮੁਰਾਰੀ ਲਾਲ ਕੋਲੋਂ ਜਾਣਕਾਰੀ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਦੁਕਾਨਦਾਰ ਮੁਰਾਰੀ ਲਾਲ ਨੇ ਦੱਸਿਆ ਕਿ ਗੋਦਾਮ ’ਚ ਬਿਜਲੀ ਦਾ ਕਿਸੇ ਕਾਰਨ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਅੱਗ ਦੀਅਾਂ ਲਪਟਾਂ ਤੇਜ਼ ਹੋ ਗਈਅਾਂ ਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਲੱਖਾਂ ਰੁਪਇਅਾਂ ਦਾ ਨੁਕਸਾਨ ਹੋਇਆ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਐੱਸ. ਐੱਚ. ਓ. ਰਵਿੰਦਰ ਪਾਲ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਪੁਲਸ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਅਾਂ ਨੇ ਅੱਗ ’ਤੇ ਕਾਬੂ ਪਾ ਲਿਆ ਤੇ ਦੁਕਾਨਦਾਰ ਦੇ ਬਿਆਨਾਂ ਮੁਤਾਬਕ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

KamalJeet Singh

This news is Content Editor KamalJeet Singh