ਦੋ ਭਰਾਵਾਂ ਵਿਚਕਾਰ ਹੋਏ ਝਗੜੇ ''ਚ ਚੱਲੀ ਗੋਲੀ, ਇਕ ਜ਼ਖਮੀ

09/22/2020 10:29:07 AM

ਮੋਗਾ (ਆਜ਼ਾਦ): ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਮਹਿਰੋ ਵਿਚ ਅੱਜ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਹੋਏ ਝਗੜੇ ਵਿਚ ਕੁੱਟ-ਮਾਰ ਦੇ ਇਲਾਵਾ ਗੋਲੀ ਚੱਲਣ ਦਾ ਪਤਾ ਲੱਗਾ ਹੈ। ਗੋਲੀ ਲੱਗਣ ਨਾਲ ਕੁਲਵਿੰਦਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਹਿਣਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ, ਸਹਾਇਕ ਥਾਣੇਦਾਰ ਸੁਖਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿਛ ਕੀਤੀ।

ਥਾਣਾ ਮੁਖੀ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ 9 ਮਰਲੇ ਤਿੰਨ ਸਰਸਾਹੀ ਦੇ ਲਗਭਗ ਜਗ੍ਹਾ ਖਰੀਦ ਕੀਤੀ ਸੀ। ਉਕਤ ਜਗ੍ਹਾ ਦੇ ਕੋਲ ਹੀ ਉਸਦੇ ਭਰਾ ਮਹਿੰਦਰ ਸਿੰਘ ਦੀ ਦੁਕਾਨ ਹੈ, ਜੋ ਮੋਟਰ ਮੁਰੰਮਤ ਦਾ ਕੰਮ ਕਰਦਾ ਹੈ। ਉਕਤ ਜਗ੍ਹਾ ਨੂੰ ਲੈ ਕੇ ਅੱਜ ਦੋਨੋਂ ਭਰਾਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਹੱਥੋਂ ਪਾਈ ਹੋਣ ਦੇ ਇਲਾਵਾ ਕੁੱਟ-ਮਾਰ ਕਰਨ ਲੱਗੇ। ਇਸ ਦੌਰਾਨ ਮਹਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕੁਲਵਿੰਦਰ ਸਿੰਘ ਨੇ ਫੜਿਆ ਤਾਂ ਇਕ ਗੋਲੀ ਉਸਦੀ ਉਂਗਲ ਵਿਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ।
ਥਾਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ ਅਤੇ ਡਾਕਟਰਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News