ਸ਼ਿਵ ਸੈਨਾ ਵਲੋਂ ਪਟਿਆਲਾ ''ਚ ''ਧਰਮ ਯੁੱਧ ਮੋਰਚਾ'' 3 ਤੋਂ

03/01/2020 12:22:33 PM

ਪਟਿਆਲਾ (ਜੋਸਨ): ਪੰਜਾਬ ਵਿਚ ਹਿੰਦੂਆਂ ਨਾਲ ਲਗਾਤਾਰ ਮਤਰੇਆਂ ਵਾਲਾ ਵਿਵਹਾਰ ਕਰਨ, ਅੱਤਵਾਦ ਪੀੜਤ ਹਿੰਦੂਆਂ ਦਾ 781 ਕਰੋੜ ਰੁਪਏ ਦਾ ਮੁਆਵਜ਼ਾ ਨਾ ਦੇਣ, ਹਨੀ ਮਹਾਜਨ 'ਤੇ ਹਮਲਾ ਕਰਨ ਵਾਲੇ ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਨਾ ਕਰਨ ਅਤੇ ਜ਼ਿਲਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕਰਨ ਖਿਲਾਫ 3 ਮਾਰਚ ਨੂੰ ਡੀ. ਸੀ. ਅਤੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਪੰਜਾਬ ਪੱਧਰ ਦਾ 'ਧਰਮ ਯੁੱਧ ਮੋਰਚਾ' ਸ਼ੁਰੂ ਕੀਤਾ ਜਾਵੇਗਾ।

ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਪੰਜਾਬ ਦੇ ਹਿੰਦੂ ਲੀਡਰਾਂ 'ਤੇ ਰੋਜ਼ਾਨਾ ਅੱਤਵਾਦੀਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਸ ਕਾਰਣ ਪੰਜਾਬ ਦੇ 45 ਫੀਸਦੀ ਹਿੰਦੂ ਸਮਾਜ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਖਾਲਿਸਤਾਨੀ ਕੱਟੜਪੰਥੀਆਂ ਅਤੇ ਅੱਤਵਾਦੀਆ ਦੇ ਸਾਹਮਣੇ ਗੋਡੇ ਟੇਕ ਰਹੀ ਹੈ।
ਜ਼ਿਲਾ ਗੁਰਦਾਸਪੁਰ ਦੇ ਧਾਰੀਵਾਲ ਕਸਬੇ ਵਿਚ ਪਿਛਲੇ ਦਿਨੀਂ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨੇ ਹਨੀ ਮਹਾਜਨ ਪ੍ਰਧਾਨ ਉੱਤਰੀ ਭਾਰਤ ਸ਼ਿਵ ਸੈਨਾ ਹਿੰਦੁਸਤਾਨ ਯੁਵਾ ਸੈਨਾ 'ਤੇ ਹਮਲਾ ਕਰ ਕੇ ਇਕ ਵਿਅਕਤੀ ਨੂੰ ਮਾਰ ਦਿੱਤਾ ਸੀ ਅਤੇ ਹਨੀ ਮਹਾਜਨ ਗੰਭੀਰ ਜ਼ਖਮੀ ਹੋ ਗਿਆ ਸੀ। ਉਨ੍ਹਾਂ ਅੱਤਵਾਦੀਆਂ ਨੂੰ ਪੁਲਸ ਅਜੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ ਅਤੇ ਨਾ ਹੀ ਉਨ੍ਹਾਂ ਬਾਰੇ ਕੋਈ ਅਤਾ-ਪਤਾ ਕਰ ਸਕੀ। ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਪਾਰਟੀ ਆਗੂਆਂ 'ਤੇ ਹਮਲੇ ਅਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਵੀ ਪੰਜਾਬ ਪੁਲਸ ਪਾਰਟੀ ਦੇ ਵੱਡੇ ਆਗੂਆਂ ਨੂੰ ਯੋਗ ਸੁਰੱਖਿਆ ਨਹੀਂ ਦੇ ਰਹੀ, ਜਿਸ ਕਾਰਣ ਪੰਜਾਬ ਪੁਲਸ ਦਾ ਤੰਤਰ ਫੇਲ ਸਾਬਤ ਹੋ ਰਿਹਾ ਹੈ। ਹਨੀ ਮਹਾਜਨ ਨੂੰ ਅਜੇ ਤਕ ਸੁਰੱਖਿਆ ਦਾ ਕੋਈ ਵੀ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਨਾਲ ਉਸ 'ਤੇ ਦੋਬਾਰਾ ਵੀ ਅੱਤਵਾਦੀ ਸੰਗਠਨ ਹਮਲਾ ਕਰ ਸਕਦੇ ਹਨ।


Shyna

Content Editor

Related News