ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਕਿਸਾਨ ਵਿੰਗ ਦੇ ਆਗੂ ਕੀਤੇ ਨਿਯੁਕਤ

04/29/2021 3:00:54 PM

ਭਵਾਨੀਗੜ੍ਹ (ਕਾਂਸਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਨੇ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਾਬੂ ਪ੍ਰਕਾਸ਼ ਚੰਦ ਗਰਗ ਦੀ ਹਾਜ਼ਰੀ ’ਚ ਕਿਸਾਨ ਵਿੰਗ ਦੇ ਜ਼ਿਲ੍ਹਾ ਆਗੂਆਂ ਦੀ ਸੂਚੀ ਜਾਰੀ ਕਰਦਿਆਂ ਗਿਆਨੀ ਬਲਵੀਰ ਸਿੰਘ ਸੰਘਰੇੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਸੰਗਰੂਰ ਦਾ ਸਰਪ੍ਰਸਤ ਅਤੇ ਬਲਰਾਜ ਸਿੰਘ ਫਤਿਹਗੜ੍ਹ ਭਾਦਸੋਂ ਨੂੰ ਸਲਾਹਕਾਰ ਨਿਯੁਕਤ ਕੀਤਾ।

ਬਾਕੀ ਅਹੁਦੇਦਾਰਾਂ ’ਚ ਜਥੇਦਾਰ ਰਾਮ ਸਿੰਘ ਕੌਹਰੀਆਂ, ਜਥੇਦਾਰ ਤੇਜਾ ਸਿੰਘ ਛੰਨਾ, ਹਰਪਾਲ ਸਿੰਘ ਰਾਏਪੁਰ, ਜਸਪਾਲ ਸਿੰਘ ਧਲੇਰ ਖ਼ੁਰਦ ਨੂੰ ਸੀਨੀਅਰ ਮੀਤ ਪ੍ਰਧਾਨ, ਇਨਵਿੰਦਰ ਸਿੰਘ ਲੌਂਗੋਵਾਲ, ਗੁਰਮੇਲ ਸਿੰਘ ਬਾਲੀਆਂ, ਭਗਵਾਨ ਸਿੰਘ ਮਾਣਕੀ, ਦਿਲਬਾਗ ਸਿੰਘ ਆਲੋਅਰਖ਼, ਮਲਕੀਤ ਸਿੰਘ ਕਲੌਦੀ, ਰਾਮ ਕੁਮਾਰ ਗੁਲਾੜ੍ਹੀ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਰੰਚਣਾਂ, ਗੁਰਜੀਤ ਸਿੰਘ ਬਡਲਾ, ਜਸਪਾਲ ਸਿੰਘ ਹਥਨ, ਪਰਮਜੀਤ ਸਿੰਘ ਪ੍ਰਮਾਨੰਦ ਸੁਨਾਮ, ਗੁਰਮੇਲ ਸਿੰਘ ਫੌਜੀ ਧਾਲੀਵਾਲ ਵਾਸ ਜਖੇਪਲ, ਨਾਜਮ ਸਿੰਘ ਹੇੜ੍ਹੀਕੇ ਨੂੰ ਜਨਰਲ ਸਕੱਤਰ, ਸੁਖਚੈਨ ਸਿੰਘ ਦੁੱਗਾਂ ਅਤੇ ਗੁਰਚਰਨ ਸਿੰਘ ਮੁਹੰਮਦਗੜ੍ਹ ਨੂੰ ਸਕੱਤਰ, ਜੋਗਾ ਸਿੰਘ ਕੁੱਪ ਕਲ੍ਹਾਂ, ਭਗਵਾਨ ਸਿੰਘ ਗੰਢੂਆਂ, ਬਲਜੀਤ ਸਿੰਘ ਫਰਵਾਹੀ ਅਤੇ ਤਰਸੇਮ ਸਿੰਘ ਮਾਨਾ ਨੂੰ ਜਥੇਬੰਦਕ ਸਕੱਤਰ, ਗੁਰਦੇਵ ਸਿੰਘ (ਖਨਾਲੀਆ) ਤੁੰਗਾਂ, ਮੇਜਰ ਸਿੰਘ ਜੰਡਾਲੀ ਖ਼ੁਰਦ, ਹਰਜਿੰਦਰ ਸਿੰਘ ਮਾਝਾ, ਸਵਰਨ ਜੀਤ ਸਿੰਘ ਕਾਲਾਝਾੜ, ਪਰਗਟ ਸਿੰਘ ਲੇਹਲਕਲ੍ਹਾਂ, ਹਰਬੰਸ ਸਿੰਘ ਮੈਦੇਵਾਸ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।

ਸ. ਕਾਕੜਾ ਨੇ ਕਿਹਾ ਕਿ ਅਗਲੀ ਲਿਸਟ ਜਲਦ ਹੀ ਜਾਰੀ ਕੀਤੀ ਜਾਵੇਗੀ, ਜਿਸ ’ਚ ਜ਼ਿਲ੍ਹੇ ’ਚੋਂ ਹੋਰ ਆਗੂਆਂ ਨੂੰ ਜ਼ਿਲ੍ਹਾ ਪੱਧਰ ’ਤੇ ਬਣਦਾ ਮਾਣ ਦਿੱਤਾ ਜਾਵੇਗਾ ਅਤੇ ਬਾਅਦ ’ਚ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਬਲਾਕ ਪੱਧਰ ਉਪਰ ਮਜਬੂਤ ਕਰਨ ਲਈ ਬਲਾਕ ਪ੍ਰਧਾਨ ਬਣਾ ਕੇ ਬਲਾਕ ਪੱਧਰ ’ਤੇ ਕਿਸਾਨ ਵਿੰਗ ਦੀ ਟੀਮ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿੰਗ ਦਾ ਗਠਨ ਕੀਤਾ ਗਿਆ ਹੈ ਅਤੇ ਵਿੰਗ ਵੱਲੋਂ ਦਿੱਲੀ ਵਿਖੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਰਵਿੰਦਰ ਸਿੰਘ ਠੇਕੇਦਾਰ, ਭਰਪੂਰ ਸਿੰਘ ਫੱਗੂਵਾਲਾ ਬਲਰਾਜ ਸਿੰਘ ਫ਼ਤਿਹਗੜ੍ਹ ਭਾਦਸੋਂ, ਜਗਦੇਵ ਸਿੰਘ ਪੰਨਵਾਂ ਆਦਿ ਹਾਜ਼ਰ ਸਨ। 
 


Manoj

Content Editor

Related News