ਢੀਂਡਸਾ ਪਰਿਵਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ 'ਤੇ ਲਾਏ ਦੋਸ਼ ਗੈਰ ਸਿਧਾਂਤਕ: ਵਿਨਰਜੀਤ

01/07/2020 5:40:35 PM

ਸੁਨਾਮ (ਦਲਜੀਤ) - ਸ਼੍ਰੋਮਣੀ ਅਕਾਲੀ ਦਲ 'ਚ ਕਾਫੀ ਸਮਾਂ ਰਾਜ ਭਾਗ ਕਰਕੇ ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਉਸੇ ਪਾਰਟੀ 'ਤੇ ਲਗਾਏ ਜਾ ਰਹੇ ਦੋਸ਼ ਗੈਰ ਸਿਧਾਂਤਕ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਵਿਨਰਜੀਤ ਸਿੰਘ ਖਡਿਆਲ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਰਾਏ ਨਹੀਂ ਕਿ ਸੁਖਦੇਵ ਢੀਂਡਸਾ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਸੇਵਾਵਾਂ ਰਹੀਆਂ ਹਨ ਪਰ ਜੇਕਰ ਕਿਸੇ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਡਾ ਸਤਿਕਾਰ ਮਿਲਿਆ ਤਾਂ ਉਹ ਸਤਿਕਾਰ ਸਿਰਫ ਢੀਂਡਸਾ ਪਰਿਵਾਰ ਨੂੰ ਹੀ ਮਿਲਿਆ ਹੈ।

ਵਿਨਰਜੀਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਸੁਖਦੇਵ ਢੀਂਡਸਾ ਨੂੰ ਭਰਾਵਾਂ ਤੇ ਪਰਮਿੰਦਰ ਢੀਂਡਸਾ ਨੂੰ ਪੁੱਤਰਾਂ ਵਾਲਾ ਪਿਆਰ ਮਿਲਿਆ ਹੈ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੱਡੇ ਰੁਤਬਿਆ ਦਾ ਤਾਜ ਤੋਂ ਇਲਾਵਾ ਢੀਂਡਸਾ ਨੂੰ ਕੇਂਦਰ ਸਰਕਾਰ 'ਚ ਵਜੀਰੀਆਂ ਅਤੇ ਕਾਫੀ ਲੰਬਾ ਸਮਾਂ ਬਤੌਰ ਰਾਜ ਸਭਾ ਮੈਂਬਰ ਬਣਨ ਦਾ ਮੌਕਾ ਮਿਲਿਆ ਹੈ। ਛੋਟੇ ਢੀਂਡਸਾ ਨੂੰ ਵੱਡੇ ਬਾਦਲ ਨੇ ਸੁਖਦੇਵ ਢੀਂਡਸਾ ਦੀ ਇੱਛਾ 'ਤੇ ਵਿਧਾਇਕ ਅਤੇ ਉਸ ਤੋਂ ਬਾਅਦ ਦੋ ਵਾਰ ਕੈਬਨਿਟ ਮੰਤਰੀ ਅਤੇ ਵਿਧਾਇਕ ਦਲ ਦਾ ਨੇਤਾ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਬਣਾਇਆ ਜਾਂਦਾ ਰਿਹਾ ਹੈ। ਵੱਡੀ ਗੱਲ ਇਹ ਵਿਚਾਰਨਯੋਗ ਹੈ ਕਿ ਢੀਂਡਸਾ ਦੀ ਇੱਛਾ ਮੁਤਾਬਕ ਹੀ ਇਨ੍ਹਾਂ ਨੂੰ ਆਪਣਾ ਹਲਕਾ ਲੈਣ ਦਾ ਅਧਿਕਾਰ ਮਿਲਿਆ ਹੈ। ਇਨ੍ਹਾਂ ਦੀ ਨਿੱਜੀ ਮਰਜ਼ੀ ਮੁਤਾਬਕ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਲਕਾ ਲਹਿਰਾਗਾਗਾ ਤੋਂ ਪਰਮਿੰਦਰ ਢੀਂਡਸਾ ਤੇ ਹਲਕਾ ਮੋਹਾਲੀ ਢੀਂਡਸਾ ਦੇ ਜਵਾਈ ਨੂੰ ਮਿਲੇ ਸਨ।

ਉਨ੍ਹਾਂ ਕਿਹਾ ਕਿ ਕਰੀਬ 4 ਚਾਰ ਦਹਾਕਿਆਂ ਤੋਂ ਸੰਗਰੂਰ-ਬਰਨਾਲਾ ਜ਼ਿਲੇ 'ਚ ਸੱਤਾ ਦਾ ਸੁੱਖ ਭੋਗ ਸੁਖਬੀਰ ਬਾਦਲ 'ਤੇ ਪਰਿਵਾਰਵਾਦ, ਡਿਕਟੇਟਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਸਿਧਾਂਤਹੀਣ ਵਰਗੇ ਦੋਸ਼ ਲਾਉਣਾ ਢੀਂਡਸਾ ਪਰਿਵਾਰ ਨੂੰ ਸੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਵੀ ਸਤਿਕਾਰ ਯੋਗ ਲੀਡਰ ਹਨ, ਇਸੇ ਕਰਕੇ ਉਨ੍ਹਾਂ ਨੂੰ ਝੂਠੇ, ਬੇਬੁਨਿਆਦ ਅਤੇ ਗੈਰ ਸਿਧਾਂਤਕ ਦੂਸ਼ਣਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ।


rajwinder kaur

Content Editor

Related News